Wednesday, October 21, 2026
Home Crime ਨਕਲੀ IAS ਅਧਿਕਾਰੀ ਗ੍ਰਿਫ਼ਤਾਰ, ਗੱਡੀ ਤੇ ਲਿਖਵਾਇਆ ਸੀ- ਭਾਰਤ ਸਰਕਾਰ

ਨਕਲੀ IAS ਅਧਿਕਾਰੀ ਗ੍ਰਿਫ਼ਤਾਰ, ਗੱਡੀ ਤੇ ਲਿਖਵਾਇਆ ਸੀ- ਭਾਰਤ ਸਰਕਾਰ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਪੁਲਿਸ ਨੇ ਇੱਕ ਨਕਲੀ ਆਈਏਐਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋਕਿ ਨੌਕਰੀ ਦਿਵਾਉਣ ਦੇ ਨਾਂ ਤੇ ਠੱਗੀਆਂ ਮਾਰਦਾ ਸੀ। ਆਰੋਪੀ ਦੀ ਪਹਿਚਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਉਹ ਦੂਜੇ ਰਾਜਾਂ ਤੋਂ ਲੋਕਾਂ ਨੂੰ ਨੌਕਰੀਆਂ ਦੇਣ ਦੇ ਨਾਮ ਤੇ ਮੋਹਾਲੀ ਲਿਆਉਂਦਾ ਸੀ। ਉਹ ਉੱਥੇ ਇੱਕ ਚੰਗੇ ਹੋਟਲ ਵਿੱਚ ਰਹਿੰਦਾ ਸੀ। ਲੋਕਾਂ ਨੂੰ ਆਪਣੇ ਚੰਗੇ ਲਿੰਕ ਦਿਖਾਉਂਦਾ ਹੁੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜਿਸ ਹੋਟਲ ਵਿੱਚ ਠਹਿਰਿਆ ਹੋਇਆ ਸੀ। ਉਹ ਕੁਝ ਲੋਕਾਂ ਨੂੰ ਉੱਥੇ ਲੈ ਕੇ ਆਇਆ ਸੀ। ਇਸ ਦੌਰਾਨ ਉਸਦਾ ਕਿਸੇ ਗੱਲ ਨੂੰ ਲੈ ਕੇ ਲੋਕਾਂ ਨਾਲ ਝਗੜਾ ਹੋ ਗਿਆ ਜਿਸ ਕਾਰਨ ਉੱਥੇ ਮੌਜੂਦ ਹੋਟਲ ਸਟਾਫ਼ ਨੂੰ ਉਸ ਤੇ ਸ਼ੱਕ ਹੋ ਗਿਆ। ਉਸਨੇ ਪੁਲਿਸ ਨੂੰ ਸੂਚਿਤ ਕੀਤਾ।

Advertisements

ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਆਰੋਪੀ ਅਪਾਹਜ ਹੈ ਤੇ ਉਸਨੂੰ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ। ਉਸਦੀ ਉਮਰ ਵੀ ਕਰੀਬ 30 ਤੋਂ 35 ਸਾਲ ਹੈ। ਇਸ ਤੋਂ ਇਲਾਵਾ ਉਹ ਹਿੰਦੀ ਭਾਸ਼ਾ ਵਿੱਚ ਗੱਲਬਾਤ ਕਰਦਾ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਜਿਸ ਕਾਰ ਦੀ ਵਰਤੋਂ ਕਰ ਰਿਹਾ ਸੀ, ਉਹ ਉਸਦੀ ਆਪਣੀ ਨਹੀਂ ਸੀ ਅਤੇ ਉਸਤੇ ਭਾਰਤ ਸਰਕਾਰ ਲਿਖਿਆ ਹੋਇਆ ਸੀ। ਪੁਲਿਸ ਨੂੰ ਉਸ ਪਾਸੋਂ ਕਈ ਸਰਕਾਰੀ ਵਿਭਾਗਾਂ ਦੇ ਜਾਅਲੀ ਆਈਡੀ ਕਾਰਡ ਤੇ ਜਾਅਲੀ ਦਸਤਾਵੇਜ਼ ਬਰਾਮਦ ਹੋਏ ਹਨ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ। ਇਸ ਮਾਮਲੇ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here