Friday, October 23, 2026
Home Crime ਜਨਤਕ ਸੁਣਵਾਈ ਦੇ ਦੌਰਾਨ ਸੀਐਮ ਰੇਖਾ ਗੁਪਤਾ ਤੇ ਹੋਇਆ ਹਮਲਾ, ਹਮਲਾਵਰ ਕਾਬੂ

ਜਨਤਕ ਸੁਣਵਾਈ ਦੇ ਦੌਰਾਨ ਸੀਐਮ ਰੇਖਾ ਗੁਪਤਾ ਤੇ ਹੋਇਆ ਹਮਲਾ, ਹਮਲਾਵਰ ਕਾਬੂ

ਦਿੱਲੀ (ਦ ਸਟੈਲਰ ਨਿਊਜ)। ਦਿੱਲੀ ਦੇ ਸਿਵਲ ਲਾਈਨਜ਼ ਵਿਖੇ ਸੀਐਮ ਰੇਖਾ ਗੁਪਤਾ ਤੇ ਹਮਲਾ ਹੋਣ ਦੀ ਖਬਰ ਮਿਲੀ ਹੈ। ਜਿਸ ਦੌਰਾਨ ਹਮਲਾਵਰ ਨੇ ਰੇਖਾ ਗੁਪਤਾ ਦੇ ਥੱਪੜ ਮਾਰਿਆ। ਮਿਲੀ ਜਾਣਕਾਰੀ ਮੁਤਾਬਕ ਜਨਤਾ ਸੁਣਵਾਈ ਦੇ ਦੌਰਾਨ ਇਕ ਵਿਅਕਤੀ ਆਪਣੇ ਕੁਝ ਦਸਤਾਵੇਜ਼ ਲੈ ਕੇ ਆਇਆ ਸੀ, ਜਿਸ ਦੌਰਾਨ ਉਸਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ।

Advertisements

ਹਮਲਾਵਾਰ ਦੀ ਪਹਿਚਾਣ ਰਾਜੇਸ਼ ਭਾਈ ਖੀਮਜੀ ਭਾਈ ਸਾਕਾਰੀ ਵਜੋਂ ਹੋਈ ਹੈ, ਜੋ ਕਿ ਰਾਜਕੋਟ ਦਾ ਵਾਸਨੀਕ ਦੱਸਿਆ ਜਾ ਰਿਹਾ ਹੈ। ਹਮਲੇ ਦੇ ਬਾਅਦ ਹਮਲਾਵਰ  ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਰੋਪੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here