Monday, October 12, 2026
Home Latest ਬੇਕਾਬੂ ਟਰੱਕ ਬੇਕਰੀ ਦੁਕਾਨ ‘ਤੇ ਪਲਟਿਆ, ਹੋਇਆ ਧਮਾਕਾ

ਬੇਕਾਬੂ ਟਰੱਕ ਬੇਕਰੀ ਦੁਕਾਨ ‘ਤੇ ਪਲਟਿਆ, ਹੋਇਆ ਧਮਾਕਾ

ਸ਼੍ਰੀ ਆਨੰਦਪੁਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਆਨੰਦਪੁਰ ਸਾਹਿਬ ਨਜ਼ਦੀਕੀ ਪਿੰਡ ਨਿੱਕੂਵਾਲ, ਜੋ ਕਿ ਕੀਰਤਪੁਰ ਸਾਹਿਬ ਰੋਡ ‘ਤੇ ਸਥਿਤ ਹੈ, ਵਿੱਖੇ ਇਕ ਭਿਆਨਕ ਹਾਦਸਾ ਵਾਪਰਿਆ। ਜਿੱਥੇ ਬੱਜਰੀ ਨਾਲ ਭਰਿਆ ਟਰੱਕ ਕੰਟਰੋਲ ਤੋ ਬਾਹਰ ਹੋਣ ਕਾਰਨ ਇਕ ਬੇਕਰੀ ਦੀ ਦੁਕਾਨ ‘ਤੇ ਪਲਟ ਗਿਆ, ਜਿਸ ਕਾਰਨ ਵੱਡਾ ਧਮਾਕਾ ਹੋਇਆ ਤੇ ਦੁਕਾਨ ਦਾ ਭਾਰੀ ਨੁਕਸਾਨ ਹੋਇਆ।

Advertisements

ਦੁਕਾਨ ਨਾਲ ਜੁੜੇ ਬਿਜਲੀ ਦੇ ਟ੍ਰਾਂਸਫਾਰਮਰ ਅਤੇ ਕਿਓਸਕ ਨੂੰ ਵੀ ਨੁਕਸਾਨ ਪਹੁੰਚਿਆ। ਟ੍ਰਾਂਸਫਾਰਮਰ ਵਿੱਚ ਕੋਈ ਸ਼ਾਰਟ-ਸਰਕਟ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋ ਟਲ ਗਿਆ। ਸਥਾਨਕ ਲੋਕਾਂ ਨੇ ਇਸ ਹਾਦਸੇ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ। ਪ੍ਰਸ਼ਾਸਨ ਨੇ ਡਰਾਇਵਰ ਨੂੰ ਗ੍ਰਿਫਤਾਰ ਕਰਨ ਅਤੇ ਅਜਿਹੇ ਬੇਕਾਬੂ ਵਾਹਨਾਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here