Monday, October 26, 2026
Home Chandigarh ਫਿਰੋਜ਼ਪੁਰ ਫਾਇਰਿੰਗ ਮਾਮਲੇ ‘ਚ ਲੋੜੀਂਦਾ ਆਰੋਪੀ ਕਾਬੂ

ਫਿਰੋਜ਼ਪੁਰ ਫਾਇਰਿੰਗ ਮਾਮਲੇ ‘ਚ ਲੋੜੀਂਦਾ ਆਰੋਪੀ ਕਾਬੂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਨੇ ਫਿਰੋਜ਼ਪੁਰ ਫਾਇਰਿੰਗ ਮਾਮਲੇ ਵਿੱਚ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾ ਇੱਕ ਨੌਜਵਾਨ ਵਲੋਂ ਫਿਰੋਜ਼ਪੁਰ ਦੇ ਇੱਕ ਕਾਰੋਬਾਰੀ ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੀ ਟੀਮ ਨੇ ਮੁਲਜ਼ਮ ਜਗਰੋਸ਼ਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਨੌਸ਼ਹਿਰਾ ਪੰਨੂਆ ਦਾ ਵਸਨੀਕ ਦੱਸਿਆ ਜਾ ਰਿਹਾ ਹੈ।

Advertisements

ਜਾਂਚ ਦੇ ਦੌਰਾਨ ਪਤਾ ਲਗਾ ਕਿ ਆਰੋਪੀ ਨੇ ਵਿਦੇਸ਼ੀ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਕਹਿਣ ਅਨੁਸਾਰ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦੂਜੇ ਪਾਸੇ ਜ਼ੀਰਾ ਪੁਲਿਸ ਥਾਣੇ ਵਿੱਚ ਉਕਤ ਆਰੋਪੀ ਖ਼ਿਲਾਫ਼ ਐਫ਼.ਆਈ. ਆਰ ਦਰਜ ਕੀਤੀ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here