Sunday, October 25, 2026
Home Crime ਲੁਧਿਆਣਾ ਦੇ ਨਹਿਰੀ ਵਿਸ਼ਰਾਮ ਘਰ ਨੇੜੇ ਮਿਲੀ ਨੌਜਵਾਨ ਦੀ ਲਾਸ਼

ਲੁਧਿਆਣਾ ਦੇ ਨਹਿਰੀ ਵਿਸ਼ਰਾਮ ਘਰ ਨੇੜੇ ਮਿਲੀ ਨੌਜਵਾਨ ਦੀ ਲਾਸ਼

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਪਿੰਡ ਟੂਸੇ ਤੋਂ ਪੱਖੇਵਾਲ ਨੂੰ ਜਾਣ ਵਾਲੀ ਸੜਕ ਉਪਰ ਨਹਿਰੀ ਵਿਸ਼ਰਾਮ ਘਰ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸਜੋਤ ਸਿੰਘ (ਉਮਰ 22) ਪੁੱਤਰ ਮਨਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੁਧਿਆਣਾ ਦੇ ਅਮਰਗੜ੍ਹ ਨਗਰ ਦਾ ਵਾਸੀ ਹੈ ਪਰ ਪਿਛਲੇ ਕੁਝ ਸਾਲ ਤੋਂ ਉਹ ਆਪਣੇ ਪਰਿਵਾਰ ਨਾਲ ਪਿੰਡ ਟੂਸੇ ਵਿੱਚ ਰਹਿ ਰਹੇ ਸਨ।

Advertisements

ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਵਿਅਕਤੀਆਂ ਅਨੁਸਾਰ ਮ੍ਰਿਤਕ ਦੀ ਬਾਂਹ ਤੇ ਤੇਜ਼ ਹਥਿਆਰ ਨਾਲ ਨਸ ਕੱਟਣ ਦੇ ਨਿਸ਼ਾਨ ਵੀ ਮਿਲੇ ਹਨ ਅਤੇ ਮ੍ਰਿਤਕ ਦੇ ਮੂੰਹ ਵਿੱਚੋਂ ਝੱਗ ਵੀ ਨਿਕਲ ਰਹੀ ਸੀ।

LEAVE A REPLY

Please enter your comment!
Please enter your name here