Friday, October 23, 2026
Home Crime ਦਿੱਲੀ ਵਿੱਚ ਬੇਰਿਹਮੀ ਨਾਲ ਪੁਜਾਰੀ ਦੀ ਕੁੱਟਮਾਰ, ਹੋਈ ਮੌਤ

ਦਿੱਲੀ ਵਿੱਚ ਬੇਰਿਹਮੀ ਨਾਲ ਪੁਜਾਰੀ ਦੀ ਕੁੱਟਮਾਰ, ਹੋਈ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਮਸ਼ਹੂਰ ਕਾਲਕਾਜੀ ਮੰਦਿਰ ਵਿੱਚ ਬੀਤੀ ਰਾਤ ਨੂੰ ਇੱਕ ਪੁਜਾਰੀ ਨੂੰ ਬੇਰੇਹਮੀ ਦੇ ਨਾਲ ਡੰਡਿਆਂ ਨਾਲ ਕੁੱਟ-ਕੁੱਟ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਵੀ ਪੁਜਾਰੀ ਨੂੰ ਲਗਾਤਾਰ ਡੰਡੇ ਵਰ੍ਹਾਉਂਦੇ ਦਿਖਾਈ ਦੇ ਰਹੇ ਹਨ। ਨੇੜੇ ਹੀ 3-4 ਹੋਰ ਨੌਜਵਾਨ ਖੜ੍ਹੇ ਸਨ। ਅਪਰਾਧ ਕਰਨ ਤੋਂ ਬਾਅਦ, ਉਹ ਸਾਰੇ ਮੌਕੇ ਤੋਂ ਭੱਜ ਗਏ।

Advertisements

ਦਿੱਲੀ ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਇੱਕ ਦੋਸ਼ੀ ਨੂੰ ਮੌਕੇ ‘ਤੇ ਫੜ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਦੀ ਪਛਾਣ 30 ਸਾਲਾ ਅਤੁਲ ਪਾਂਡੇ ਵਜੋਂ ਹੋਈ ਹੈ, ਜੋ ਕਿ ਦੱਖਣਪੁਰੀ ਦਾ ਰਹਿਣ ਵਾਲਾ ਹੈ। ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਮ੍ਰਿਤਕ ਪੁਜਾਰੀ ਦੀ ਪਛਾਣ 35 ਸਾਲਾ ਯੋਗੇਂਦਰ ਸਿੰਘ ਵਜੋਂ ਹੋਈ ਹੈ। ਉਹ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਸੀ ਅਤੇ ਪਿਛਲੇ 14-15 ਸਾਲਾਂ ਤੋਂ ਕਾਲਕਾਜੀ ਮੰਦਰ ਵਿੱਚ ਪੁਜਾਰੀ ਸੀ। ਪੁਲਿਸ ਨੂੰ ਬੀਤੀ ਰਾਤ ਕਰੀਬ 9:30 ਵਜੇ ਪੀਸੀਆਰ ਕਾਲ ‘ਤੇ ਘਟਨਾ ਬਾਰੇ ਜਾਣਕਾਰੀ ਮਿਲੀ। ਪੁਲਿਸ ਮੌਕੇ ‘ਤੇ ਪਹੁੰਚ ਗਈ। ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਦੋਸ਼ੀ ਕਾਲਕਾਜੀ ਮੰਦਰ ਦਰਸ਼ਨ ਕਰਨ ਲਈ ਆਏ ਸਨ। ਦਰਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੇ ਪੁਜਾਰੀ ਤੋਂ ਪ੍ਰਸ਼ਾਦ ਮੰਗਿਆ। ਇਸ ਦੌਰਾਨ ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਮੁਲਜ਼ਮਾਂ ਨੇ ਪੀੜਤ ‘ਤੇ ਡੰਡਿਆਂ ਅਤੇ ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 103(1)/3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here