Tuesday, October 27, 2026
Home Crime ਵਿਸਫੋਟਕ ਸਮੱਗਰੀ ਬਣਾਉਂਦੇ ਸਮੇਂ ਹੋਇਆ ਧਮਾਕਾ, ਪਿਤਾ ਤੇ ਪੁੱਤਰ ਜ਼ਖਮੀ

ਵਿਸਫੋਟਕ ਸਮੱਗਰੀ ਬਣਾਉਂਦੇ ਸਮੇਂ ਹੋਇਆ ਧਮਾਕਾ, ਪਿਤਾ ਤੇ ਪੁੱਤਰ ਜ਼ਖਮੀ

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਦੇ ਪਿੰਡ ਜੀਦਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਤੋਂ ਬਾਅਦ ਇੱਕ ਬਲਾਸਟ ਹੋ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਜੀਦਾ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਦੇ ਘਰ ਵਿੱਚ ਦੋ ਵਾਰ ਵੱਡਾ ਧਮਾਕਾ ਹੋਇਆ ਹੈ। ਇਸ ਹਾਦਸੇ ਵਿੱਚ ਉਹ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਗੁਰਪ੍ਰੀਤ ਲਾਅ ਦਾ ਵਿਦਿਆਰਥੀ ਹੈ।ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਆਪਣੇ ਘਰ ਵਿੱਚ ਇਕੱਠੀ ਕੀਤੀ ਵਿਸਫੋਟਕ ਸਮੱਗਰੀ ਨਾਲ ਤਜਰਬਾ ਕਰਦੇ ਇੱਕ ਧਮਾਕਾ ਹੋ ਗਿਆ।

Advertisements

ਇਸ ਘਟਨਾ ਤੋਂ ਬਾਅਦ ਗੁਰਪ੍ਰੀਤ ਦੇ ਪਿਤਾ ਜਗਤਾਰ ਸਿੰਘ ਘਰ ਦੇ ਅੰਦਰ ਖਿੱਲ੍ਹਰੇ ਸਮਾਨ ਨੂੰ ਸਫਾਈ ਕਰ ਰਹੇ ਸਨ ਕਿ ਅਚਾਨਕ ਇੱਕ ਹੋਰ ਬਲਾਸਟ ਹੋ ਗਿਆ। ਜਗਤਾਰ ਸਿੰਘ ਨੂੰ ਵੀ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਾਣਕਾਰੀ ਅਨੁਸਾਰ ਇਸ ਹਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਨੇ ਕਿਸੀ ਵੈਬਸਾਈਟ ਰਾਹੀ ਵਿਸਫੋਟਕ ਕੈਮੀਕਲ ਮੰਗਵਾਏ ਸੀ ਅਤੇ ਇਸ ਦੇ ਨਾਲ ਹੀ ਉਸ ਨੇ 11 ਸਤੰਬਰ ਲਈ ਜੰਮੂ ਦੀ ਇੱਕ ਟਿਕਟ ਵੀ ਬੁੱਕ ਕਰਵਾਈ ਸੀ।ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਦੇ ਮੋਬਾਇਲ ਤੋਂ ਪਾਕਿਸਤਾਨ ਨਾਲ ਸੰਭਾਵਿਤ ਕੁਝ ਸੁਰਾਗ ਮਿਲੇ ਹਨ।ਪੁਲਿਸ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here