Saturday, October 24, 2026
Home Hoshiarpur ਸੋਸਾਇਟੀ ਵੱਲੋਂ ਬਲਾਇੰਡ ਟੀ-20 ਕ੍ਰਿਕਟ ਟੂਰਨਾਮੈਂਟ ਕਰਾਉਣ ਦਾ ਲਿਆ ਗਿਆ ਫੈਸਲਾ

ਸੋਸਾਇਟੀ ਵੱਲੋਂ ਬਲਾਇੰਡ ਟੀ-20 ਕ੍ਰਿਕਟ ਟੂਰਨਾਮੈਂਟ ਕਰਾਉਣ ਦਾ ਲਿਆ ਗਿਆ ਫੈਸਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਰਜਿਸਟਡ ਹੂਸ਼ਿਆਰਪੁਰ ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਸੋਸਾਇਟੀ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸੰਦੀਪ ਸ਼ਰਮਾ ਕੈਸ਼ੀਅਰ ਕੰਮ ਜਨਰਲ ਸਕੱਤਰ ਸ੍ਰੀ ਰਾਜਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਪਿਛਲੇ ਦਿਨਾਂ ਵਿੱਚ ਸੋਸਾਇਟੀ ਵੱਲੋਂ ਕਰਵਾਏ ਗਏ ਅਧਿਆਪਕ ਦਿਵਸ ਪ੍ਰੋਗਰਾਮ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ।

Advertisements

ਸਾਰੇ ਮੈਂਬਰ ਸਾਹਿਬਾਨ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਪ੍ਰੋਗਰਾਮ ਵਿੱਚ ਆਏ ਹੋਏ ਸਪੀਕਰ ਡਾਕਟਰ ਨਿਰਮਲਾ ਪੂਜਾ ਵਸ਼ੀਸ਼ਟ ਪ੍ਰਿੰਸੀਪਲ ਦੇਸ਼ਵੀਰ ਸ਼ਰਮਾ ਦਾ ਪ੍ਰੋਗਰਾਮ ਵਿੱਚ ਆਉਣ ਲਈ ਧੰਨਵਾਦ ਕੀਤਾ ਗਿਆ! ਇਹਨਾਂ ਦੋਵੇਂ ਬੁਲਾਰਿਆਂ ਨੇ ਪ੍ਰੈਸ ਨੂੰ ਦੱਸਿਆ ਕਿ ਕੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਲਾਇੰਡ ਟੀ20 ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਸੋਸਾਇਟੀ ਵੱਲੋਂ ਕੀਤਾ ਜਾਵੇਗਾ ਇਹ ਮਾਤਾ ਸਰਬਸੰਮਤੀ ਦੇ ਨਾਲ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਪਾਸ ਕੀਤਾ ਗਿਆ! ਸੋਸਾਇਟੀ ਵਿੱਚ ਇਹ ਵੀ ਮਤਾ ਲਿਆਂਦਾ ਗਿਆ ਕਿ ਸੁਸਾਇਟੀ ਦਾ ਕੰਮ ਸੁਚਾਰੂ ਢੰਗ ਦੇ ਨਾਲ ਚਲਾਉਣ ਸ਼ਰੀਰਕ ਤੌਰ ਤੇ ਸਮਰੱਥ ਵਿਅਕਤੀਆਂ ਨੂੰ ਸੋਸਾਇਟੀ ਦੀ ਵੱਧ ਤੋਂ ਵੱਧ ਮੈਂਬਰਸ਼ਿਪ ਦਿੱਤੀ ਜਾਵੇ ਤੇ 40 ਪ੍ਰਤੀਸ਼ਤ ਮੈਂਬਰ ਸਰੀਰਕ ਤੌਰ ਤੇ ਸਮਰੱਥ ਫਿਜੀਕਲੀ ਫਿਟ ਨੋਰਮਲ ਸ਼ਾਮਿਲ ਕੀਤੇ ਜਾਣ ਸਮੂਹ ਮੈਂਬਰਾਂ ਵੱਲੋਂ ਮਤਾ ਪਾਸ ਕੀਤਾ ਗਿਆ!
ਸੁਸਾਇਟੀ ਵੱਲੋਂ ਸ੍ਰੀ ਰਾਜਦੀਪ ਸਿੰਘ ਅਤੇ ਪਵਨ ਕੁਮਾਰ ਨੂੰ ਸੁਸਾਇਟੀ ਦਾ ਐਗਜੈਕਟਿਵ ਮੈਂਬਰ ਬਣਾਇਆ ਗਿਆ!

LEAVE A REPLY

Please enter your comment!
Please enter your name here