Tuesday, October 27, 2026
Home Education ਡਾ. ਗਗਨੀਪ ਕੌਰ ਚੀਮਾ ਨੇ ਸਰਕਾਰੀ ਕਾਲਜ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਡਾ. ਗਗਨੀਪ ਕੌਰ ਚੀਮਾ ਨੇ ਸਰਕਾਰੀ ਕਾਲਜ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਡਾ . ਗਗਨਦੀਪ ਚੀਮਾ ਨੇ ਅੱਜ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ। ਪ੍ਰਿੰਸੀਪਲ ਗਗਨਦੀਪ ਚੀਮਾ ਦਾ ਪਰਿਵਾਰ ਵੀ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਵਿਦਿਆਰਥੀ ਰਿਹਾ ਹੈ। ਜਿਕਰਯੋਗ ਹੈ ਕਿ ਪ੍ਰਿੰਸੀਪਲ ਗਗਨਦੀਪ ਚੀਮਾ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ । ਓੁਹਨਾਂ ਨੇ 1994 ਦੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ . ਇਤਿਹਾਸ ਦੀ ਪ੍ਰੀਖਿਆ ਚਾਰ ਗੋਲਡ ਮੈਡਲਾਂ ਦੇ ਨਾਲ ਪਾਸ ਕੀਤੀ ਸੀ ।

Advertisements

ਓੁਹਨਾਂ ਦੇ ਪਿਤਾ ਪ੍ਰੋਫੈਸਰ ਆਰ. ਐਸ. ਚੀਮਾ ਵੀ ਇਸ ਕਾਲਜ ਦੇ ਵਿਦਿਆਰਥੀ ਅਤੇ ਇਤਿਹਾਸ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ । 1996 ਦੇ ਵਿੱਚ ਪੀ.ਪੀ .ਐਸ.ਸੀ. ਦੇ ਦੁਆਰਾ ਓਹਨਾ ਦੀ ਸੇਲੈਕਸ਼ਨ ਹੋਈ ਤੇ ਓਹਨਾਂ ਨੇ ਬਤੌਰ ਪ੍ਰੋਫੈਸਰ ਇਤਿਹਾਸ ਵਿਸੇ ਦੇ ਵਿੱਚ ਸਰਕਾਰੀ ਕਾਲਜ ਟਾਂਡਾ ਦੇ ਵਿੱਚ ਜੁਆਇੰਨ ਕੀਤਾ ।

ਪ੍ਰਿੰਸੀਪਲ ਗਗਨਦੀਪ ਚੀਮਾ ਨੇ 2000 ਤੋਂ 2005 ਤੱਕ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਵੀ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਦਿੱਤੀਆਂ ਹਨ । ਪ੍ਰਿੰਸੀਪਲ ਬਣਨ ਤੋਂ ਪਹਿਲਾ ਡਾ ਗਗਨਦੀਪ ਚੀਮਾ ਮੋਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਤੈਨਾਤ ਸਨ । ਪ੍ਰਿੰਸੀਪਲ ਗਗਨਦੀਪ ਚੀਮਾ ਦੀਆਂ ਦੋ ਕਿਤਾਬਾਂ ਛਪੀਆਂ ਹੋਇਆ ਹਨ । ਜੌ ਅੰਤਰਰਾਸ਼ਟਰੀ ਲਾਇਬ੍ਰੇਰੀਆਂ ਦੇ ਵਿੱਚ ਪਇਆ ਹਨ । ਇਸ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਦੇ 30 ਤੋਂ ਜਿਆਦਾ ਰਿਸਰਚ ਪੇਪਰ ਛੱਪੇ ਹਨ ਤੇ ਓਹਨਾ ਦੀਆਂ 35 ਨੈਸ਼ਨਲ ਤੇ ਇੰਟਰਨੈਸ਼ਨਲ ਸੈਮੀਨਾਰ ਦੇ ਵਿੱਚ ਪ੍ਰੇਸੇਂਟੇਸ਼ਨਸ ਹਨ ।

ਪ੍ਰਿੰਸੀਪਲ ਗਗਨਦੀਪ ਚੀਮਾ ਨੇ ਕਿਹਾ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਓਹ ਵਿਰਾਸਤੀ ਕਾਲਜ ਹੈ । ਜਿਸਨੇ ਕਈ ਰਾਜਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੈਦਾ ਕੀਤੇ ਹਨ। ਸਾਬਕਾ ਪ੍ਰਧਾਨਮੰਤਰੀ ਡਾ . ਮਨਮੋਹਨ ਸਿੰਘ ਵੀ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀ ਰਹਿ ਚੁੱਕੇ ਹਨ ।ਪ੍ਰਿੰਸੀਪਲ ਗਗਨਦੀਪ ਚੀਮਾ ਨੇ ਭਰੋਸਾ ਦਵਾਇਆ ਕੇ ਓਹ ਸਭ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਹੁਸ਼ਿਆਰਪੁਰ ਨੂੰ ਬੁਲੰਦੀਆਂ ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ।

LEAVE A REPLY

Please enter your comment!
Please enter your name here