ਹੁਸ਼ਿਆਰਪੁਰ(ਦ ਸੱਟੈਲਰ ਨਿਊਜ਼)। ਮੈਂਬਰ ਸੱਕਤਰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਅਮਰਜੋਤ ਭੱਟੀ, ਜ਼ਿਲਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੀ ਅਗਵਾਈ ਹੇਠ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਸੁਚੇਤਾ ਅਸ਼ੀਸ ਦੇਵ, ਸੀ.ਜੇ.ਐਮ-ਕਮ-ਸਕੱਤਰ ਜੀਆਂ ਵਲੋਂ ਅੱਜ 24 ਜੁਲਾਈ ਨੂੰ 20 ਹੁਸ਼ਿਆਰਪੁਰ ਦੇ ਸਰਕਾਰੀ ਸਮਾਟ ਸਕੂਲਾਂ ਵਿੱਚ ਲੀਂਗਲ ਲੇਟਰੇਸੀ ਕਲੱਬਾ ਦਾ ਸ਼ੁਭ ਅਰੰਭ ਕੀਤਾ ਗਿਆ।
ਇਸ ਮੋਕੇ ਤੇ ਸੁਚੇਤਾ ਅਸ਼ੀਸ ਦੇਵ, ਸੀ. ਜੇ ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਨੇ ਵਿਸ਼ੇਸ਼ ਤੋਰ ਤੇ ਸਰਕਾਰੀ ਸਮਾਟ ਸਕੂਲ ਪਲਾਹਰ (ਤਲਵਾੜਾ) ਵਿੱਚ ਲੀਗਲ ਲੇਟਰੇਸੀ ਕਲੱਬ ਦਾ ਓਦਘਾਟਨ ਕੀਤਾ ਗਿਆ, ਜਿਸ ਦੋਰਾਨ ਜਿਲਾ ਬਾਲ ਸੁਰਖਿਆਂ ਆਫਿਸ ਤੋਂ ਹਰਪ੍ਰੀਤ ਕੋਰ, ਅੰਕੀਤਾ, ਸੁਖਜਿੰਦਰ ਸਿੰਘ , ਉਪ ਸਿੱਖਿਆ ਅਫਸਰ ਸੁਖਵਿੰਦਰ ਸਿਂਘ, ਸਕੂਲ ਦੇ ਪ੍ਰਿੰਸੀਪਲ ਵੀਨਾ ਬੰਧਨ ਅਤੇ ਬਾਲ ਭਲਾਈ ਕਮੇਟੀ ਰਸ਼ਪਾਲ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਿਰ ਸਨ।
ਇਸ ਮੋਕੇ ਤੇ ਨਿਮਨਹਸਤਾਖਰ ਨੇ ਅਥਾਰਟੀ ਵਲੋਂ ਚਲਾਇਆ ਗਈਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੋਕੇ ਤੇ ਨਿਮਨਹਸਤਾਖਰ ਅੱਜ ਰੁਸ਼ਿਆਰੁਪਰ, ਦਸੂਹਾ, ਮਕੇਰੀਆਂ ਅਤੇ ਗੜਸ਼ੰਕਰ ਦੇ ਵੱਖ-ਵੱਖ ਸਕੂਲਾਂ ਵਿੱਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਸੈਮੀਨਾਰ ਕਰਵਾਏ ਗਏ।