ਭੁੰਨੋ ਸਕੂਲ ਵਿਖੇ ਵਿਦਿਆਰਥੀਆਂ ਲਈ ਆਟੋ ਸ਼ੁਰੂ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਨਿਤ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਸੇ ਪਿਰਤ ਨੂੰ ਅੱਗੇ ਤੋਰਦੇ ਹੋਏ ਸਕੂਲ ਸਟਾਫ, ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਦੂਸਰੇ ਪਿੰਡਾਂ ਤੋਂ ਬੱਚਿਆਂ ਨੂੰ ਲਿਆਉਣ ਲਈ ਆਟੋ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਜਸਵੀਰ ਸਿੰਘ ਖਾਬੜਾ, ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਆਟੋ ਨਾਲ ਬਿਲਾਸਪੁਰ ਤੇ ਬਾਹੋਵਾਲ ਤੋਂ ਵਿਦਿਆਰਥੀਆਂ ਨੂੰ ਲਿਆਇਆ ਜਾਂਦਾ ਹੈ ਤੇ ਵਾਪਸ ਛੱਡਿਆ ਜਾਂਦਾ ਹੈ।

Advertisements

ਇਸ ਨਾਲ ਸਕੂਲ ਵਿੱਚ 15 ਵਿਦਿਆਰਥੀਆਂ ਦੀ ਗਿਣਤੀ ਹੋਰ ਵਧੀ ਹੈ। ਇਸ ਮੌਕੇ ਬੀ.ਪੀ.ਈ.ਓ ਸੁੱਚਾ ਰਾਮ ਵਲੋਂ ਸਕੂਲ ਸਟਾਫ, ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ  ਪਹਿਲਾਂ ਵੀ ਇਹ ਸਕੂਲ ਹੋਰ ਗਤੀਵਿਧੀਆਂ ਵਿੱਚ ਨਾਮਣਾ ਖੱਟ ਚੁੱਕਾ ਹੈ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਐਸ ਐਮ ਸੀ ਚੇਅਰਮੈਨ ਕੈਪਟਨ ਰੇਸ਼ਮ ਸਿੰਘ, ਮੈਡਮ ਸ਼ਿਵਾਨੀ, ਸੋਨੀਆ, ਪ੍ਰਿਅੰਕਾ, ਤਜਿੰਦਰ ਕੌਰ, ਉਪਾਸਨਾ, ਪ੍ਰਵੀਨ ਕੁਮਾਰੀ, ਪਰਵਿੰਦਰ ਸਿੰਘ, ਬਲਵੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਰਾਮ ਜੀ ਪੰਚ, ਬਲਵਿੰਦਰ ਕੌਰ ਪੰਚ, ਸਮੇਤ ਕਮੇਟੀ ਮੈਂਬਰ ਤੇ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here