Thursday, October 15, 2026
Home Crime ਕਿਸ਼ਤੀ ਪਲਟਣ ਕਾਰਨ 3 ਭਾਰਤੀਆਂ ਦੀ ਮੌਤ, 5 ਲਾਪਤਾ

ਕਿਸ਼ਤੀ ਪਲਟਣ ਕਾਰਨ 3 ਭਾਰਤੀਆਂ ਦੀ ਮੌਤ, 5 ਲਾਪਤਾ

ਦਿੱਲੀ (ਦ ਸਟੈਲਰ ਨਿਊਜ਼)। ਅਫ਼ਰੀਕੀ ਦੇਸ਼ ਮੌਜਮਬਿਕ ਦੇ ਬੇਇਰਾ ਬੰਦਰਗਾਹ ਦੇ ਕੋਲ ਇਕ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਭਾਰਤੀ ਹਾਈ ਕਮਿਸ਼ਨ ਅਨੁਸਾਰ ਇਹ ਹਾਦਸਾ ਇਕ ਟੈਂਕਰ ਚਾਲਕ ਦਲ ਦੇ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਲੈ ਕੇ ਜਾਣ ਸਮੇਂ ਵਾਪਰਿਆ। ਇਸ ਕਿਸ਼ਤੀ ਵਿਚ 14 ਭਾਰਤੀ ਨਾਗਰਿਕ ਸਵਾਰ ਸਨ।

Advertisements

ਹਾਈ ਕਮਿਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੇਇਰਾ ਬੰਦਰਗਾਹ ਨੇੜੇ ਚਾਲਕ ਦਲ ਦੇ ਤਬਾਦਲੇ ਦੌਰਾਨ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਇਨ੍ਹਾਂ ਵਿਚੋਂ ਕੁੱਝ ਭਾਰਤੀਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ ਕੁੱਝ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ।

ਹਾਈ ਕਮਿਸ਼ਨ ਨੇ ਕਿਹਾ ਕਿ ਮਿਸ਼ਨ ਦਾ ਇਕ ਕੌਂਸਲਰ ਅਧਿਕਾਰੀ ਬੇਇਰਾ ਵਿੱਚ ਹੈ ਅਤੇ ਉਸ ਭਾਰਤੀ ਨਾਗਰਿਕ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਵਿਚ ਬਚ ਗਿਆ ਅਤੇ ਉਹ ਹਸਪਤਾਲ ਵਿਚ ਦਾਖਲ ਹੈ। ਜਦਕਿ ਲਾਪਤਾ ਪੰਜ ਭਾਰਤੀਆਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਜਾਰੀ ਹਨ। ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ।
 

LEAVE A REPLY

Please enter your comment!
Please enter your name here