Monday, October 12, 2026
Home Crime ਨੌਜਵਾਨਾਂ ਨੇ ਵਿਦਿਆਰਥਣ ਤੇ ਸੁਟਿਆ ਤੇਜ਼ਾਬ, ਮਾਮਲਾ ਦਰਜ

ਨੌਜਵਾਨਾਂ ਨੇ ਵਿਦਿਆਰਥਣ ਤੇ ਸੁਟਿਆ ਤੇਜ਼ਾਬ, ਮਾਮਲਾ ਦਰਜ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਮੁਕੁੰਦਪੁਰ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ ।ਜਿੱਥੇ ਯੂਨੀਵਰਸਿਟੀ ਵਿੱਚ ਪੜ੍ਹਦੀ 20 ਸਾਲਾ ਨੌਜਵਾਨਾਂ ਨੇ ਵਿਦਿਆਰਥਣ ਤੇਜ਼ਾਬ ਹਮਲੇ ਵਿੱਚ ਬੁਰੀ ਤਰ੍ਹਾਂ ਸੜ ਗਈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਲੜਕੀ ਨੂੰ ਤੇਜ਼ਾਬ ਨਾਲ ਸੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਕਾਲਜ ਜਾ ਰਹੀ ਸੀ। ਤਾਂ ਮੁਕੁੰਦਪੁਰ ਦਾ ਰਹਿਣ ਵਾਲਾ ਜਤਿੰਦਰ ਆਪਣੇ ਦੋਸਤਾਂ, ਈਸ਼ਾਨ ਅਤੇ ਅਰਮਾਨ ਨਾਲ ਮੋਟਰਸਾਈਕਲ ‘ਤੇ ਪਹੁੰਚਿਆ। ਈਸ਼ਾਨ ਨੇ ਅਰਮਾਨ ਨੂੰ ਇੱਕ ਬੋਤਲ ਦਿੱਤੀ। ਜਿਸਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।

Advertisements

ਆਪਣੇ ਚਿਹਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ। ਉਸਦੇ ਦੋਵੇਂ ਹੱਥਾਂ ‘ਤੇ ਸੱਟਾਂ ਲੱਗੀਆਂ। ਘਟਨਾ ਤੋਂ  ਬਾਅਦ ਆਰੋਪੀ ਮੌਕੇ ਤੇ ਫਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਜਤਿੰਦਰ ਉਸਦਾ ਪਿੱਛਾ ਕਰਦਾ ਸੀ ਅਤੇ ਇੱਕ ਮਹੀਨਾ ਪਹਿਲਾਂ ਬਹਿਸ ਹੋਈ ਸੀ। FSL ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here