Saturday, October 10, 2026
Home Crime ਕੈਨੇਡਾ ‘ਚ ਅਣਪਛਾਤੇ ਨੇ ਪੰਜਾਬੀ ਵਪਾਰੀ ਤੇ ਕੀਤਾ ਹਮਲਾ, ਹੋਈ ਮੌਤ

ਕੈਨੇਡਾ ‘ਚ ਅਣਪਛਾਤੇ ਨੇ ਪੰਜਾਬੀ ਵਪਾਰੀ ਤੇ ਕੀਤਾ ਹਮਲਾ, ਹੋਈ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ 55 ਸਾਲਾ ਵਪਾਰੀ ਅਰਵੀ ਸਿੰਘ ਸੱਗੂ ਦੀ ਇਕ ਅਜਨਬੀ ਨਾਲ ਝਗੜੇ ਤੋਂ ਬਾਅਦ ਮੌਤ ਹੋ ਗਈ। ਇਹ ਘਟਨਾ 109 ਸਟ੍ਰੀਟ ’ਤੇ ਸਥਿਤ “ਦ ਕਾਮਨ” ਰੈਸਟੋਰੈਂਟ ਦੇ ਨੇੜੇ 19 ਅਕਤੂਬਰ ਨੂੰ ਡਾਊਨਟਾਊਨ ਐਡਮੰਟਨ ਵਿੱਚ ਹੋਈ, ਜਦੋਂ ਸਾਗੂ ਨੇ ਇਕ ਵਿਅਕਤੀ ਨੂੰ ਅਪਣੀ ਕਾਰ ’ਤੇ ਪੇਸ਼ਾਬ ਕਰਦੇ ਦੇਖਿਆ।  

Advertisements

ਐਡਮੰਟਨ ਪੁਲਿਸ ਸਰਵਿਸ (ਈਪੀਐਸ) ਦੇ ਮੁਤਾਬਕ, ਸੱਗੂ ਅਤੇ ਉਸ ਦੀ ਪ੍ਰੇਮਿਕਾ ਰਾਤ ਦਾ ਖਾਣਾ ਖਾ ਕੇ ਆਪਣੀ ਕਾਰ ਵੱਲ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਗੱਡੀ ‘ਤੇ ਪੇਸ਼ਾਬ ਕਰਦੇ ਦੇਖਿਆ। ਜਦੋਂ ਸਾਗੂ ਨੇ ਉਸ ਨੂੰ ਟੋਕਿਆ ਤਾਂ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਦੇ ਸਿਰ ’ਤੇ ਹਮਲਾ ਕੀਤਾ, ਜਿਸ ਨਾਲ ਸੱਗੂ ਜ਼ਮੀਨ ’ਤੇ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਸੱਗੂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

24 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ 40 ਸਾਲਾ ਕਾਇਲ ਪੈਪਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਤੇ ਸ਼ੁਰੂ ਵਿਚ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਸੀ।

LEAVE A REPLY

Please enter your comment!
Please enter your name here