
ਦਿੱਲੀ (ਦ ਸਟੈਲਰ ਨਿਊਜ਼)।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ G-20 ਸੰਮੇਲਨ ਦੇ ਬਾਰੇ ਇੱਕ ਘੋਸ਼ਣਾ ਕੀਤੀ ਹੈ। ਟਰੰਪ ਨੇ ਦੱਸਿਆ ਕਿ ਦੱਖਣੀ ਅਫ਼ਰੀਕਾ ਵਿੱਚ ਗੋਰੇ ਕਿਸਾਨਾਂ ਨਾਲ ਹੋਏ ਦੁਰਵਿਵਹਾਰ ਕਾਰਨ ਉਹ ਇਸ ਸਾਲ ਦੱਖਣੀ ਅਫ਼ਰੀਕਾ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਇਸ ਬਾਰੇ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਦੁਨੀਆ ਦੀਆਂ ਪ੍ਰਮੁੱਖ ਅਤੇ ਉੱਭਰ ਰਹੀਆਂ ਅਰਥਵਿਵਸਥਾਵਾਂ ਦੇ ਰਾਸ਼ਟਰ ਮੁਖੀਆਂ ਦੇ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਟਰੰਪ ਦੀ ਜਗ੍ਹਾ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸ਼ਾਮਲ ਹੋਣਾ ਸੀ, ਪਰ ਵੈਂਸ ਦੀਆਂ ਯੋਜਨਾਵਾਂ ਤੋਂ ਜਾਣੂ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਵੈਂਸ ਹੁਣ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਇਹ ਬਹੁਤ ਸ਼ਰਮਨਾਕ ਹੈ ਕਿ G-20 ਦੱਖਣੀ ਅਫ਼ਰੀਕਾ ਵਿੱਚ ।”ਆਪਣੀ ਪੋਸਟ ਵਿੱਚ, ਟਰੰਪ ਨੇ ਗੋਰੇ ਅਫ਼ਰੀਕੀਆਂ ਨਾਲ ਹਿੰਸਾ ਸਮੇਤ “ਦੁਰਵਿਵਹਾਰ” ਦਾ ਹਵਾਲਾ ਦਿੱਤਾ। ਟਰੰਪ ਪ੍ਰਸ਼ਾਸਨ ਨੇ ਲੰਬੇ ਸਮੇਂ ਤੋਂ ਦੱਖਣੀ ਅਫ਼ਰੀਕੀ ਸਰਕਾਰ ‘ਤੇ ਘੱਟ ਗਿਣਤੀ ਗੋਰੇ ਅਫ਼ਰੀਕੀ ਕਿਸਾਨਾਂ ਨੂੰ ਪਰੇਸ਼ਾਨ ਕਰਨ ਅਤੇ ਉਨ੍ਹਾਂ ‘ਤੇ ਹਮਲਿਆਂ ਦੀ ਇਜਾਜ਼ਤ ਦੇਣ ਦਾ ਆਰੋਪ ਲਗਾਇਆ ਹੈ। ਦੂਜੇ ਪਾਸੇ ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਦੱਸਿਆ ਕਿ ਉਹ ਵਿਤਕਰੇ ਦੇ ਆਰੋਪ ਤੋਂ ਹੈਰਾਨ ਹਨ। ਕਿਉਂਕਿ ਗੋਰੇ ਨਿਵਾਸੀ ਆਮ ਤੌਰ ‘ਤੇ ਕਾਲੇ ਨਿਵਾਸੀਆਂ ਨਾਲੋਂ ਬਿਹਤਰ ਜੀਵਨ ਸ਼ੈਲੀ ਬਤੀਤ ਕਰਦੇ ਹਨ।












