Wednesday, October 28, 2026
Home Latest ਚੱਲਦੇ ਟੂਰਨਾਮੈਂਟ ‘ਚ ਨਾਮੀ ਕਬੱਡੀ ਖਿਡਾਰੀ ਦੀ ਮੌਤ

ਚੱਲਦੇ ਟੂਰਨਾਮੈਂਟ ‘ਚ ਨਾਮੀ ਕਬੱਡੀ ਖਿਡਾਰੀ ਦੀ ਮੌਤ

ਸੰਗਰੂਰ (ਦ ਸਟੈਲਰ ਨਿਊਜ਼)। ਨਾਮੀ ਕਬੱਡੀ ਖਿਡਾਰੀ ਬਿਟੂ ਬਲਿਆਲ ਦੀ ਚੱਲਦੇ ਟੂਰਨਾਮੈਂਟ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਿੱਟੂ ਬਲਿਆਲ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਸਦੇ 3 ਸਟੰਟ ਪਏ ਸੀ।  ਕਾਫੀ ਸੰਘਰਸ਼ ਤੋਂ ਬਾਅਦ ਬਿੱਟੂ ਨੇ ਗਰਾਊਂਡ ਵਿਚ ਵਾਪਸੀ ਕੀਤੀ ਸੀ ਪਰ ਬੀਤੇ ਦਿਨ ਚੱਲਦੇ ਮੈਚ ਵਿਚ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ।ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਬਿੱਟੂ ਬਲਿਆਲ ਨਹੀਂ ਰਹੇ।

Advertisements

ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ਵਿੱਚ ਕਬੱਡੀ ਦੇ ਟੂਰਨਾਮੈਂਟ ਵਿੱਚ ਖੇਡਣ ਗਏ ਸੀ ਅਤੇ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਸਟੰਟ ਪੈਣ ਕਾਰਨ ਡਾਕਟਰਾਂ ਵੱਲੋਂ ਨਾ ਖੇਡਣ ਦੀ ਚਿਤਾਵਨੀ ਦਿੱਤੀ ਗਈ ਸੀ।

LEAVE A REPLY

Please enter your comment!
Please enter your name here