
ਚੰਡੀਗੜ੍ਹ(ਦ ਸਟੈਲਰ ਨਿਊਜ਼)। ਪੁਲਿਸ ਨੇ ਇੱਕ ਵੱਡੀ ਕਾਮਾਯਾਬੀ ਹਾਸਿਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਵਿੱਚਕਾਰ ਮੁੱਠਭੇੜ ਹੋਈ। ਜਿਸ ਦੌਰਾਨ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮੋਟਰਸਾਈਕਲ ‘ਤੇ ਸਵਾਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਸੀਆਈਏ ਟੀਮ ਮੋਹਾਲੀ ਨਾਲ ਮੁੱਠਭੇੜ ਦੌਰਾਨ ਗੈਂਗਸਟਰ ਰਣਬੀਰ ਰਾਣਾ ਦੇ ਪੈਰ ਵਿੱਚ ਗੋਲੀ ਵੱਜੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਕਾਬੂ ਕਰਨ ਪਿੱਛੋਂ ਹਸਪਤਾਲ ਦਾਖਲ ਕਰਵਾਇਆ।

ਰਣਬੀਰ ਰਾਣਾ ਵੱਲੋਂ ਬੀਤੇ ਦਿਨੀ ਇੱਕ ਹੋਟਲ ਕਾਰੋਬਾਰੀ ਦੇ ਘਰ ਸੈਕਟਰ 38 ਚੰਡੀਗੜ੍ਹ ਵਿਖੇ ਫਾਇਰਿੰਗ ਕੀਤੀ ਗਈ ਸੀ। ਆਰੋਪੀ ਨੇ ਪਹਿਲਾਂ ਵੀ ਪੰਜਾਬੀ ਗਾਇਕ ਬੰਟੀ ਬੈਂਸ ਤੇ ਫਾਇਰਿੰਗ ਕੀਤੀ ਸੀ। ਸੀਆਈਏ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਭੁੱਖੜੀ ਦੇ ਜੰਗਲ ਦੇ ਨੇੜੇ ਹੈ। ਜਿਸ ਤੋਂ ਬਾਅਦ ਸੀਆਈਏ ਟੀਮ ਨੇ ਛਾਪਾ ਮਾਰਿਆ, ਤਾਂ ਆਰੋਪੀ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ। ਤਾਂ ਜਵਾਬੀ ਕਾਰਵਾਈ ਵਿੱਚ ਸੀਆਈਏ ਟੀਮ ਮੋਹਾਲੀ ਵੱਲੋਂ ਵੀ ਫਾਇਰਿੰਗ ਕੀਤੀ। ਜਿਸ ਦੌਰਾਨ ਇਸ ਮੁੱਠਭੇੜ ਵਿੱਚ ਆਰੋਪੀ ਦੇ ਪੈਰ ਵਿੱਚ ਗੋਲੀ ਲੱਗੀ।











