
ਜਗਰਾਉਂ (ਦ ਸਟੈਲਰ ਨਿਊਜ਼)। ਜਗਰਾਉਂ ਦੇ ਗੋਲਡਨ ਵਾਗ ਇਲਾਕੇ ਤੋਂ ਇੱਕ ਹੈਰਾਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇੱਕ ਜਗਰਾਉਂ ਦੀ ਸੋਸ਼ਲ ਮੀਡੀਆ ਪ੍ਰਭਾਵਕ ਅਮਾਨਤ ਕੁਮਾਰੀ ਉਰਫ਼ ਸੋਨੀਆ ‘ਤੇ ਚਾਰ ਮਹਿਲਾਵਾਂ ਨੇ ਹਮਲਾ ਕਰ ਦਿੱਤਾ। ਇਸ ਮਾਮਲੇ ਤੇ ਪੁਲਿਸ ਨੇ ਚਾਰ ਮੁਲਜ਼ਮ ਮਹਿਲਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਮਹਿਲਾ ਦੇ ਨਾਮ ਗੁਰਪ੍ਰੀਤ ਕੌਰ, ਰਮਨ ਕੌਰ, ਪ੍ਰਭਜੋਤ ਕੌਰ ਅਤੇ ਕਾਟੋ ਹਨ। ਅਮਾਨਤ ਕੁਮਾਰੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕਾਂਗਰਸੀ ਆਗੂ ਸੰਦੀਪ ਕੁਮਾਰ ਟਿੰਕਾ ਦੇ ਘਰ ਕਿਰਾਏਦਾਰ ਵਜੋਂ ਰਹਿੰਦੀ ਹੈ ਅਤੇ ਘਰੇਲੂ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਹੈ। ਝਗੜੇ ਦਾ ਕਾਰਨ ਇਹ ਸੀ ਕਿ ਉਸਦੇ ਘਰ ਦੇ ਸਾਹਮਣੇ ਰਹਿਣ ਵਾਲੀ ਗੁਰਪ੍ਰੀਤ ਕੌਰ ਸਵੇਰ ਤੋਂ ਦੇਰ ਰਾਤ ਤੱਕ ਲਾਊਡ ਸਪੀਕਰ ਵਜਾਉਂਦੀ ਸੀ।

ਅਮਾਨਤ ਨੇ ਦੱਸਿਆ ਕਿ ਗੁਆਂਢ ਦੀਆਂ ਕੁਝ ਮਹਿਲਾ ਗੁਰਪ੍ਰੀਤ ਕੌਰ ਨੂੰ ਸ਼ਾਂਤ ਕਰਨ ਗਈਆਂ ਤਾਂ ਉਨ੍ਹਾਂ ਨੇ ਆਪਣੀਆਂ ਸਹੇਲੀਆਂ ਅਤੇ ਨੌਕਰਾਣੀ ਨੂੰ ਬੁਲਾਇਆ। ਜਿਸ ਕਾਰਨ ਲੜਾਈ ਹੋ ਗਈ। ਇਸ ਦੌਰਾਨ ਚਾਰ ਮਹਿਲਾਵਾਂ ਨੇ ਅਮਾਨਤ ਤੇ ਹਮਲਾ ਕਰ ਦਿੱਤਾ । ਰਮਨ ਕੌਰ ਨੇ ਉਸਦੇ ਕੰਨ ਉੱਪਰ ਦੰਦਾਂ ਨਾਲ ਵੱਢ ਦਿੱਤਾ, ਜਦੋਂ ਕਿ ਦੂਜੀਆਂ ਮਹਿਲਾਵਾਂ ਨੇ ਉਸਨੂੰ ਲੱਤਾਂ ਅਤੇ ਮੁੱਕੇ ਮਾਰੇ ਅਤੇ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਅਮਾਨਤ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਇਕੱਠੇ ਹੋ ਗਏ। ਜਿਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈਆਂ ਸਨ। ਹਮਲੇ ਤੋਂ ਬਾਅਦ ਮਕਾਨ ਮਾਲਕ ਸੰਦੀਪ ਕੁਮਾਰ ਟਿੰਕਾ ਪੀੜਤਾ ਨੂੰ ਹਸਪਤਾਲ ਲੈ ਗਿਆ। ਅਮਾਨਤ ਨੇ ਹਸਪਤਾਲ ਤੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਬੱਸ ਸਟੈਂਡ ਚੌਕੀ ‘ਤੇ ਤਾਇਨਾਤ ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਚਾਰ ਆਰੋਪੀ ਮਹਿਲਾਵਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












