
ਹਰਿਆਣਾ( ਦ ਸਟੈਲਰ ਨਿਊਜ਼)। ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਵਿੱਚ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡਲੇਵਾਲ ਨੇੜੇ ਹਰਿਆਣਾ ਵਿਖੇ ਦੋ ਰੋਜ਼ਾ ਪੁਸਤਕ ਮੇਲਾ ਅਤੇ ਵਿਰਾਸਤੀ ਉਤਸਵ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ lਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ , ਪ੍ਰਿੰਸੀਪਲ ਧੀਰਜ ਸ਼ਰਮਾ, ਜ਼ਿਲ੍ਹਾ ਭਾਸ਼ਾ ਤੇ ਖੋਜ ਅਫਸਰ ਡਾ ਜਸਵੰਤ ਰਾਏ ਦੀ ਦੇਖ ਰੇਖ ਅਤੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਹਰਮੇਲ ਸਿੰਘ ਖੱਖ, ਵਰਿੰਦਰ ਸਿੰਘ ਨਿਮਾਣਾ ਸਲਾਹਕਾਰ ਰਜਿੰਦਰ ਸਿੰਘ ਮਾਰਸ਼ਲ, ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਦੀ ਅਗਵਾਈ ਵਿੱਚ ਸ਼ੁਰੂ ਹੋਏ ਦੋ ਰੋਜ਼ਾ ਸਾਹਿਤਕ ਉਤਸਵ ਦਾ ਰਸਮੀ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਕਰਦਿਆਂ ਦੱਸਿਆ ਕਿ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਸਾਹਿਤ ਕਲਾ ਅਤੇ ਸੱਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਨਿਰੋਲ ਸਾਹਿਤਿਕ ਅਤੇ ਵਿਰਾਸਤੀ ਸਮਾਗਮਾਂ ਨੂੰ ਉਤਸ਼ਾਹਤ ਕਰਨਾ ਸਮੇਂ ਦੀ ਮੁੱਖ ਲੋੜ ਹੈl

ਜ਼ਿਲ੍ਹਾ ਭਾਸ਼ਾ ਅਫਸਰ ਡਾਕਟਰ ਜਸਵੰਤ ਰਾਏ ਨੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਅਜਿਹੀਆਂ ਕਲਾਤਮਕ ਅਤੇ ਸਾਹਿਤਿਕ ਲੋੜਾਂ ਨੂੰ ਪੂਰਾ ਕਰਨ ਲਈ ਪੂਰਾ ਨਵੰਬਰ ਮਹੀਨਾ ਸੂਬੇ ਦੇ ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਪੇਸ਼ਕਾਰੀ ਦੀਆਂ ਲੜੀਆਂ ਚਲਾਈਆਂ ਜਾਂਦੀਆਂ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਅਤੇ ਵਿਰਾਸਤ ਨਾਲ ਜੁੜਨ ਅਤੇ ਸਮਝਣ ਦਾ ਮੌਕਾ ਮਿਲਦਾ ਹੈ l ਉਹਨਾਂ ਪੰਜਾਬੀ ਵਿਕਾਸ ਮੰਚ ਹਰਿਆਣਾ. ਗੁਰੂ ਨਾਨਕ ਦੇਵ ਐਜੂਕੇਸ਼ਨਲ ਟਰਸਟ ਡੱਲੇਵਾਲ ਅਤੇ ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਟਾਂਡਾ ਦੇ ਅਹੁਦੇਦਾਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿੱਚ ਪੁਸਤਕ ਮੇਲਿਆਂ ਤੇ ਵਿਰਾਸਤੀ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੱਤੀ l ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਗੀਤ, ਕੋਰੀਓਗ੍ਰਾਫੀ ਅਤੇ ਪੰਜਾਬ ਦੀ ਰਵਾਇਤੀ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਨਾਲ ਪ੍ਰੋਗਰਾਮ ਦੀ ਰੌਣਕ ਨੂੰ ਚਾਰ ਚੰਨ ਲਾ ਦਿੱਤੇ lਇਸ ਮੌਕੇ ਭਾਸ਼ਾ ਵਿਭਾਗ ਪੰਜਾਬ. ਗਰੇਸ਼ੀਅਸ ਪ੍ਰਕਾਸ਼ਨ ਪਟਿਆਲਾ. ਹਾਊਸ ਆਫ ਲਿਟਰੇਚਰ ਲੁਧਿਆਣਾ ਤੇ ਹੋਰ ਕਈ ਪ੍ਰਕਾਸ਼ਨਾ ਵੱਲੋਂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂl ਇਸ ਮੌਕੇ ਪ੍ਰਿੰਸੀਪਲ ਰੰਜੂ ਵਾਈਸ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਪ੍ਰੋਫੈਸਰ ਪ੍ਰੀਆ ਠਾਕੁਰ ਪ੍ਰੋਫੈਸਰ ਪ੍ਰੀਆ ਅਰੁਣ ਕੁਮਾਰ ਮਨਪ੍ਰੀਤ ਸਿੰਘ ਡਾਕਟਰ ਮਨਿੰਦਰਜੀਤ ਕੌਰ ਪੰਜਾਬੀ ਵਿਭਾਗ ਦਸਮੇਸ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਹੈਡ ਮਿਸਟਰੈਸ ਹਰਪ੍ਰੀਤ ਕੌਰ, ਅਧਿਆਪਕ ਆਗੂ ਪ੍ਰਿਤਪਾਲ ਸਿੰਘ ਚੌਟਾਲਾ, ਲੈਕਚਰਾਰ ਉਪਿੰਦਰ ਇਕਬਾਲ ਪ੍ਰੀਤ ਸਿੰਘ ਸਿੰਘ, ਲੈਕਚਰਾਰ ਮਨਮੋਹਨ ਸਿੰਘ, ਲੈਕਚਰਾਰ ਹਰਜਿੰਦਰ ਕੌਰ ਸਾਂਗਲਾ ਸਕੂਲ, ਲੈਕਚਰਾਰ ਮਨਦੀਪ ਸਿੰਘ ਬਰਿਆਣਾ, ਦਲਜੀਤ ਕੌਰ ਨਰਿੰਦਰ ਕੁਮਾਰ ਪੁਰ ਹੀਰਾ, ਸਰਬਜੀਤ ਸਿੰਘ ਸੁਖਜਿੰਦਰ ਸਿੰਘ ਪੰਨੂ ਹਰਸਿਮਰਨ ਕੌਰ ਆਦਿ ਉਚੇਚੇ ਹਾਜ਼ਰ ਸਨ ਪ੍ਰੋਗਰਾਮ ਦਾ ਮੰਚ ਸੰਚਾਲਨ ਰੋਮੀ ਦਿਵਗੁਣ ਨੇ ਆਪਣੀ ਸੰਕੋਚਮੀ ਸ਼ੈਲੀ ਨਾਲ ਕੀਤਾ।











