Wednesday, October 14, 2026
Home Hoshiarpur ਕੋਰਟ ਕੰਪਲੈਕਸ ’ਚ ਜਨਤਕ ਸੁਵਿਧਾਵਾਂ ਦੀ ਬੋਲੀ 15 ਨੂੰ

ਕੋਰਟ ਕੰਪਲੈਕਸ ’ਚ ਜਨਤਕ ਸੁਵਿਧਾਵਾਂ ਦੀ ਬੋਲੀ 15 ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਮਰਾ ਨੰ: 134, ਪਹਿਲੀ ਮੰਜ਼ਿਲ, ਬਲਾਕ ਡੀ, ਨਿਊ ਜ਼ਿਲ੍ਹਾ ਤੇ ਸੈਸ਼ਨਜ਼ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 15 ਦਸਬੰਰ, 2025 ਨੂੰ ਸਵੇਰੇ 11.30 ਵਜੇ ਸਵੇਰੇ ਹੋਣ ਜਾ ਰਹੀ ਹੈ, ਜਿਸ ਅਨੁਸਾਰ ਨਿਊ ਜੂਡੀਸ਼ੀਅਲ ਕੋਰਟ ਕੰਪਲੈਕਸ, ਮੁਕੇਰੀਆਂ ਵਿਖੇ ਸਥਿਤ ਫੋਟੋਸਟੇਟ/ਕੰਪਿਊਟਰ ਟਾਈਪਿੰਗ/ਪ੍ਰੀਟਿੰਗ/ਇੰਟਰਨੈੱਟ ਅਤੇ ਸਟੇਸ਼ਨਰੀ ਦੀਆਂ ਤਿੰਨ ਦੁਕਾਨਾਂ ਮਿਤੀ 1 ਜਨਵਰੀ 2026 ਤੋਂ 31 ਮਾਰਚ 2026 ਤੱਕ ਠੇਕੇ ‘ਤੇ ਦਿੱਤੀਆਂ ਜਾਣਗੀਆਂ।

Advertisements

ਉਨ੍ਹਾਂ ਕਿਹਾ ਕਿ ਇਸ ਸਬੰਧੀ  ਵੇਰਵੇ ਸਹਿਤ ਨਿਯਮ ਅਤੇ ਸ਼ਰਤਾਂ ਕੋਰਟ ਦੀ ਵੈੱਬਸਾਈਟ https://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here