
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਨੰਡਾ ਟੈਂਟ ਹਾਊਸ ਦੇ ਮਾਲਕ ਸੰਤੋਖ ਸਿੰਘ ਨੰਡਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ ਸਲਿੰਦਰ ਕੌਰ ਜੀ ਪਤਨੀ ਸਵ ਸਰਦਾਰ ਗੁਰਦੀਪ ਸਿੰਘ ਜੀ ਵਾਸੀ ਗਲੀ ਨੰਬਰ 5 ਮਹੱਲਾ ਸੰਤਪੁਰਾ ਦਾ ਬੀਤੇ ਐਤਵਾਰ ਨੂੰ ਦਿਹਾਂਤ ਹੋ ਗਿਆ ਜਿਨਾਂ ਦਾ ਅੰਤਿਮ ਸਸਕਾਰ ਪੁਰਾਣੀ ਦਾਣਾ ਮੰਡੀ ਦੇ ਨੇੜੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

ਮਾਤਾ ਸੁਲਿੰਦਰ ਕੌਰ ਜੀ ਆਪਣੇ ਪਿੱਛੇ ਦੋ ਧੀਆਂ ਬਲਜਿੰਦਰ ਕੌਰ ਸਿਮਰਪ੍ਰੀਤ ਕੌਰ ਤੇ ਪੁੱਤਰ ਸੰਤੋਖ ਸਿੰਘ ਨੰਡਾ ਛੱਡ ਗਏ ਹਨ ਸੰਤੋਖ ਸਿੰਘ ਨੰਡਾ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਕੇਵਲ ਦਾਸ ਜੀ ਰੋਹੀ ਵਾਲੇ ਮਹੱਲਾ ਸੰਤਪੁਰਾ ਵਿਖੇ 8 ਦਸੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1ਵਜੇ ਤੱਕ ਹੋਵੇਗੀ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ












