Friday, October 9, 2026
Home Punjab ਵੀਜ਼ਾ ਰੱਦ ਹੋਣ ’ਤੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਵੀਜ਼ਾ ਰੱਦ ਹੋਣ ’ਤੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਦ ਸਟੈਲਰ ਨਿਊਜ਼)। ਵਿਦੇਸ਼ ਦਾ ਵੀਜ਼ਾ ਰੱਦ ਹੋਣ ’ਤੇ 20 ਸਾਲ ਦਾ ਨੌਜਵਾਨ ਨੇ ਪਰੇਸ਼ਾਨ ਹੋ ਕੇ ਅਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਦਰੇਸੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮੁਹੱਲਾ ਭਗਵਾਨ ਵਾਲਮੀਕੀ ਨਗਰ ਦੇ ਰਹਿਣ ਵਾਲੇ ਵਾਸੂ ਵਜੋਂ ਹੋਈ ਹੈ।

Advertisements

ਪੁਲਿਸ ਨੇ ਵਾਸੂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਥਾਣਾ ਮੁਖੀ ਦੇ ਮੁਤਾਬਕ ਕਿ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ ਵਾਸੂ ਨੇ ਵਿਦੇਸ਼ ਜਾਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ। ਪਹਿਲੋਂ ਦੋ ਵਾਰ ਉਸ ਦਾ ਵੀਜ਼ਾ ਰੱਦ ਹੋ ਚੁੱਕਾ ਸੀ। ਇਸ ਵਾਰ ਵੀ ਉਸ ਨੇ ਵਿਦੇਸ਼ ਜਾਣ ਲਈ ਯਤਨ ਸ਼ੁਰੂ ਕੀਤੇ। ਥਾਣਾ ਦਰੇਸ਼ੀ ਦੇ ਇੰਚਾਰਜ ਗੁਰਮੀਤ ਸਿੰਘ ਦੇ ਮੁਤਾਬਕ ਇਸ ਵਾਰ ਜਦੋਂ ਉਸ ਨੂੰ ਫਿਰ ਤੋਂ ਪਤਾ ਲੱਗਾ ਕਿ ਉਸ ਦਾ ਵੀਜ਼ਾ ਰੱਦ ਹੋ ਗਿਆ ਹੈ ਤਾਂ ਉਹ ਬੇਹੱਦ ਪਰੇਸ਼ਾਨ ਹੋ ਗਿਆ।

ਸਵੇਰ ਵੇਲੇ ਪਰਿਵਾਰਿਕ ਮੈਂਬਰ ਜਦ ਉਸ ਦੇ ਕਮਰੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਲੜਕੇ ਨੇ ਕਮਰੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਥਾਣਾ ਮੁਖੀ ਨੇ ਦਸਿਆ ਕਿ ਪੋਸਟਮਾਟਮ ਦੀ ਰਿਪੋਰਟ ਤੋਂ  ਬਾਅਦ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here