Sunday, October 25, 2026
Home Crime ਮੋਟਰਸਾਈਕਲ ਸਲਿੱਪ ਹੋਣ ਕਾਰਨ ਔਰਤ ਦੀ ਮੌਤ, ਪੁੱਤਰ ਜ਼ਖ਼ਮੀ  

ਮੋਟਰਸਾਈਕਲ ਸਲਿੱਪ ਹੋਣ ਕਾਰਨ ਔਰਤ ਦੀ ਮੌਤ, ਪੁੱਤਰ ਜ਼ਖ਼ਮੀ  

ਖੰਨਾ (ਦ ਸਟੈਲਰ ਨਿਊਜ਼)। ਖੰਨਾ ਦੇ ਜੀਟੀ ਰੋਡ ਤੇ ਮੋਟਰਸਾਈਕਲ ਸਲਿੱਪ ਹੋਣ ਕਾਰਨ ਇਕ ਔਰਤ ਦੀ ਮੌਤ ਹੋ ਗਈ, ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਪ੍ਰਵੀਨ (50) ਵਾਸੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪ੍ਰਵੀਨ ਦੀ ਧੀ ਦਾ ਵਿਆਹ ਆਉਂਦੇ ਮਾਰਚ ਮਹੀਨੇ ਹੋਣਾ ਸੀ।

Advertisements

ਇਸ ਸਬੰਧੀ ਗੱਲਬਾਤ ਲਈ ਪ੍ਰਵੀਨ ਅਪਣੇ ਪੁੱਤਰ ਨਾਲ ਪਟਿਆਲਾ ਗਈ ਹੋਈ ਸੀ, ਜਿੱਥੇ ਉਸ ਦੀ ਧੀ ਦਾ ਵਿਆਹ ਹੋਣਾ ਸੀ। ਉਥੋਂ ਵਾਪਸ ਲੁਧਿਆਣਾ ਆਉਂਦੇ ਹੋਏ ਜਦੋਂ ਉਹ ਖੰਨਾ ਜੀਟੀ ਰੋਡ ’ਤੇ ਭੱਟੀਆਂ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਇਕਲ ਸਲਿੱਪ ਹੋ ਗਿਆ।

ਇਸ ਕਾਰਨ ਦੋਵੇਂ ਸੜਕ ’ਤੇ ਡਿੱਗ ਪਏ। ਪ੍ਰਵੀਨ ਦਾ ਸਿਰ ਡਿਵਾਇਡਰ ਨਾਲ ਟਕਰਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਪ੍ਰਵੀਨ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਇਲਾਜ ਦੌਰਾਨ ਉਸਨੇ ਦਮ ਤੋੜ ਦਿਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

LEAVE A REPLY

Please enter your comment!
Please enter your name here