Saturday, October 24, 2026
Home Crime ਲੰਡਨ ‘ਚ ਸਿੱਖ ਲੜਕੀ ਨਾਲ ਜਬਰਜਨਾਹ, ਸਿੱਖਾ ਨੇ ਲੜਕੀ ਨੂੰ ਕਰਵਾਇਆ ਰਿਹਾਅ

ਲੰਡਨ ‘ਚ ਸਿੱਖ ਲੜਕੀ ਨਾਲ ਜਬਰਜਨਾਹ, ਸਿੱਖਾ ਨੇ ਲੜਕੀ ਨੂੰ ਕਰਵਾਇਆ ਰਿਹਾਅ

ਦਿੱਲੀ (ਦ ਸਟੈਲਰ ਨਿਊਜ਼)। ਇੰਗਲੈਂਡ ਦੇ ਵੈਸਟ ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਇੱਕ ਸਿੱਖ ਲੜਕੀ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਯੌਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਇਹ ਲੜਕੀ 14 ਸਾਲ ਦੀ ਹੈ, ਜਿਸ ਨੂੰ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਪਹਿਲਾਂ ਅਗਵਾ ਕੀਤਾ ਅਤੇ ਫਿਰ ਫਲੈਟ ਵਿੱਚ ਬੰਦ ਕਰਕੇ 5-6 ਲੋਕਾਂ ਨਾਲ ਉਸ ਦਾ ਬਲਾਤਕਾਰ ਕਰਵਾਇਆ। ਜਦੋਂ ਲੜਕੀ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਨੂੰ ਡਰਾ ਕੇ ਚੁੱਪ ਕਰਵਾ ਦਿੱਤਾ ਗਿਆ। ਜਿਵੇਂ ਹੀ ਇਸ ਘਟਨਾ ਸਬੰਧੀ ਵੈਸਟ ਲੰਡਨ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਲੱਗਿਆ ਤਾਂ ਉਹ ਆਰੋਪੀ ਦੇ ਫਲੈਟ ਦੇ ਬਾਹਰ ਪਹੁੰਚ ਗਏ ਅਤੇ ਜ਼ੋਰਦਾਰ ਹੰਗਾਮਾ ਕੀਤਾ। ਜਿਵੇਂ-ਜਿਵੇ ਇਸ ਮਾਮਲੇ ਦੀ ਖਬਰ ਹੋਰ ਸਿੱਖਾਂ ਨੂੰ ਲੱਗਦੀ ਗਈ ਤਾਂ ਉਹ ਆਰੋਪੀ ਦੇ ਫਲੈਟ ਅੱਗੇ ਇਕੱਠੇ ਹੁੰਦੇ ਗਏ।  ਕੁਝ ਹੀ ਦੇਰ ਵਿੱਚ ਉੱਥੇ 200 ਤੋਂ ਵੱਧ ਸਿੱਖ ਪਹੁੰਚ ਗਏ ਅਤੇ ਕਈ ਘੰਟੇ ਹੰਗਾਮਾ ਕੀਤਾ।

Advertisements

ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲੜਕੀ ਨੂੰ ਰਿਹਾਅ ਕਰਵਾ ਲਿਆ। ਸਿੱਖਾਂ ਦਾ ਆਰੋਪ ਹੈ ਕਿ ਵੈਸਟ ਲੰਡਨ ਵਿੱਚ ਇਸ ਤਰ੍ਹਾਂ ਛੋਟੀਆਂ ਬੱਚੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਅਤੇ ਇਹ ਘਟਨਾਵਾਂ ਆਮ ਹੋ ਗਈਆਂ ਹਨ। ਘਿਰਾਓ ਕਰਨ ਵਾਲੇ ਸਿੱਖਾਂ ਨੇ ਦੱਸਿਆ ਕਿ ਲੜਕੀ ਨੇ ਪੁੱਛਗਿੱਛ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਪਾਕਿਸਤਾਨੀ ਵਿਅਕਤੀ ਨੇ ਉਸ ਨੂੰ ਅਗਵਾ ਕੀਤਾ ਅਤੇ ਆਪਣੇ ਫਲੈਟ ਤੇ ਲੈ ਗਿਆ। ਆਰੋਪੀ ਖੁਦ ਵੀ ਅਤੇ 5-6 ਹੋਰ ਲੋਕਾਂ ਨਾਲ ਉਸ ਦਾ ਸਰੀਰਕ ਸ਼ੋਸ਼ਣ ਕਰਵਾਉਂਦਾ ਸੀ। ਜਦੋਂ ਉਸ ਨੇ ਆਪਣੇ ਆਪ ਨੂੰ ਆਰੋਪੀਆਂ ਦੇ ਚੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

ਪ੍ਰਦਰਸ਼ਨ ਵਿੱਚ ਸ਼ਾਮਲ ਸਿੱਖਾਂ ਨੇ ਕਿਹਾ ਕਿ ਯੂਕੇ ਵਿੱਚ ਪਾਕਿਸਤਾਨੀ ਗਰੂਮਰ ਗੈਂਗ ਸਰਗਰਮ ਹਨ ਜੋ ਲੜਕੀਆਂ ਨੂੰ ਅਗਵਾ ਕਰਕੇ ਲੈ ਜਾਂਦੇ ਹਨ ਅਤੇ ਫਿਰ ਪੂਰਾ ਗੈਂਗ ਮਿਲ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਲੰਡਨ ਪੁਲਿਸ ਉਨ੍ਹਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ।

LEAVE A REPLY

Please enter your comment!
Please enter your name here