
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਥਾਣਾ ਐਨਆਰਆਈ ਪੁਲਿਸ ਵਲੋਂ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਕ ਟ੍ਰੈਵਲ ਏਜੰਟ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਪਾਸ ਸੁਖਪਾਲ ਸਿੰਘ ਪੁੱਤਰ ਪ੍ਰੇਮਪਾਲ ਸਿੰਘ ਵਾਸੀ ਦਾਰਾਪੁਰ ਉਡ਼ਮੁਡ਼ ਥਾਣਾ ਟਾਂਡਾ ਨੇ ਬਿਆਨ ਦਰਜ ਕਰਵਾਏ ਸਨ। ਉਸਨੇ ਦਸਿਆ ਸੀ ਕਿ ਸੁਰਿੰਦਰ ਸਿੰਘ ਉਰਫ ਹੈਪੀ ਨਿਵਾਸੀ ਪਿੰਡ ਲੋਹਗੜ੍ਹ ਮੌਜੂਦਾ ਨਿਵਾਸੀ ਇਟਲੀ, ਜਿਥੇ ਕਿ ਉਹ ਟਰੈਵਲ ਏਜੰਟੀ ਦਾ ਦਫ਼ਤਰ ਖੋਲ ਕੇ ਕੰਮ ਕਰਦਾ ਹੈ। ਉਥੇ ਸੁਖਪਾਲ ਸਿੰਘ ਨੇ ਉਸ ਨਾਲ ਅਮਰੀਕਾ ਜਾਣ ਦੀ ਗੱਲਬਾਤ ਕੀਤੀ, ਏਜੰਟ ਨੇ 15 ਦਿਨਾਂ ਚ ਅਮਰੀਕਾ ਪਹੁੰਚਾਉਣ ਦਾ ਦਾਅਵਾ ਕੀਤਾ ਅਤੇ 20 ਲੱਖ ਦਾ ਖਰਚਾ ਦਸਿਆ।

ਪੈਸੇ ਲੈਣ ਤੋ ਬਾਅਦ ਸੁਰਿੰਦਰ ਸਿੰਘ ਨੇ ਸੁਖਪਾਲ ਨੂੰ ਨਿਕਾਰਾਗੋਆ ਦੀ ਟਿਕਟ ਭੇਜੀ, ਜੋ ਕਿ ਨਿਕਾਰਾਗੋਆ ਤੋ ਹੋਂਡਰਸ, ਹੋਂਡਰਸ ਤੋਂ ਗੁਆਟੇਮਾਲਾ, ਗੁਆਟੇਮਾਲਾ ਤੋ ਮੇਕਸੀਕੋ 4 ਦਿਨ ਚ ਮੇਕਸੀਕੋ ਦੇ ਸ਼ਹਿਰ ਤਾਪਾਚੁਲਾ ਪਹੁੰਚਾ ਦਿੱਤਾ। ਇਸ ਤੋ ਬਾਅਦ ਸੁਖਪਾਲ ਨੂੰ 45 ਦਿਨ ਮੇਕਸੀਕੋ ਬਿਠਾਇਆ, ਜਿਥੇ ਏਜੰਟਾਂ ਵਲੋਂ ਉਸਦਾ ਰੋਟੀ ਪਾਣੀ ਬੰਦ ਕਰ ਦਿੱਤਾ ਗਿਆ। 22 ਜਨਵਰੀ 2025 ਨੂੰ ਸੁਖਪਾਲ ਨੂੰ ਅਮਰੀਕਾ ਬਾਰਡਰ ਪਾਰ ਕਰਵਾ ਕੇ ਸੈਂਡੀਆਗੋ ਅਮਰੀਕਾ ਦੇ ਕੈਂਪ ਭੇਜ ਦਿੱਤਾ ਗਿਆ, ਜਿਥੇ ਉਹ 12 ਦਿਨ ਰਿਹਾ। ਇਸ ਤੋਂ ਬਾਅਦ ਅਮਰੀਕਾ ਦੀ ਫੌਜ ਨੇ ਸੁਖਪਾਲ ਅਤੇ ਹੋਰ ਮੁਡਿਆਂ ਨੂੰ 2 ਫਰਵਰੀ 2025 ਨੂੰ ਆਰਮੀ ਦੀ ਫਲਾਇਟ ਚ ਅਮ੍ਰਿਤਸਰ ਭੇਜ ਦਿੱਤਾ। ਸ਼ਿਕਾਇਤ ਤੇ ਜਾੰਚ ਕਰਨ ਉਪਰਾਂਤ ਪੁਲਿਸ ਨੇ ਆਰੋਪੀ ਸੁਰਿੰਦਰ ਸਿੰਘ ਉਰਫ ਹੈਪੀ ਨੂੰ ਅਮ੍ਰਿਤਸਰ ਤੋਂ ਗਿਰਫਤਾਰ ਕਰ ਲਿਆ।
ਗਿਰਫਤਾਰ ਕਰਨ ਵਾਲੀ ਟੀਮ ਵਿਚ ਥਾਣਾ ਐਨਆਰਆਈ ਦੇ ਐਸਆਈ ਸੁਖਜਿੰਦਰ ਸਿੰਘ, ਏਐਸਆਈ ਸੋਹਨ ਸਿੰਘ, ਹੈਡਕਾਂਸਟੇਬਲ ਮਹਿੰਦਰ ਮੋਹਨ ਅਤੇ ਮਨਦੀਪ ਸਿੰਘ ਸ਼ਾਮਿਲ ਸਨ ਨੇ ਇਮੀਗ੍ਰੇਸ਼ਨ ਅਧੀਕਾਰੀ ਨਾਲ ਮਿਲਨ ਉਪਰਾੰਤ ਆਰੋਪੀ ਨੂੰ ਗਿਰਫਤਾਰ ਕੀਤਾ। ਪੁਲਿਸ ਨੇ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸਦਾ 2 ਦਿਨ ਦਾ ਰਿਮਾਂਡ ਦਿਤਾ ਗਿਆ। ਆਰੋਪੀ ਪਾਸੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ।












