Monday, October 26, 2026
Home Crime ਕੈਨੇਡਾ ‘ਚ ਬਿਜ਼ਨਸਮੈਨ ਜਸਵੀਰ ਢੇਸੀ ਦੇ ਘਰ ਹੋਈ ਗੋਲੀਬਾਰੀ, ਗੋਲਡੀ ਢਿੱਲੋਂ ਨੇ...

ਕੈਨੇਡਾ ‘ਚ ਬਿਜ਼ਨਸਮੈਨ ਜਸਵੀਰ ਢੇਸੀ ਦੇ ਘਰ ਹੋਈ ਗੋਲੀਬਾਰੀ, ਗੋਲਡੀ ਢਿੱਲੋਂ ਨੇ ਲਈ ਜ਼ਿੰਮੇਵਾਰੀ

ਦਿੱਲੀ(ਦ ਸਟੈਲਰ ਨਿਊਜ਼)। ਕੈਨੇਡਾ ਵਿੱਚ ਬਿਜ਼ਨਸਮੈਨ ਜਸਵੀਰ ਢੇਸੀ ਦੇ ਘਰ ’ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੈਂਗ ਦੇ ਕੈਨੇਡਾ ਵਿੱਚ ਮੁਖੀ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ਵਿੱਚ ਪੋਸਟ ਪਾ ਕੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਵੱਲੋਂ ਜਾਰੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਕ ਸ਼ੂਟਰ ਜਸਬੀਰ ਢੇਸੀ ਦੇ 5 ਲੋਬਰ ਸਰਕਲ ਬ੍ਰੈਂਪਟਨ ਸਥਿਤ ਘਰ ’ਤੇ ਦੋ ਪਾਸਿਓਂ ਕਈ ਗੋਲ਼ੀਆਂ ਚਲਾ ਰਿਹਾ ਹੈ।

Advertisements

ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਕਿਹਾ ਕਿ ‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੋਲਡੀ ਢਿੱਲੋਂ ਜਸਵੀਰ ਢੇਸੀ ਦੇ ਘਰ ’ਤੇ ਕੀਤੀ ਗਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਾ ਹਾਂ। ਉਹ ਸਾਡੇ ਦੁਸ਼ਮਣਾਂ ਦੀ ਹਮਾਇਤ ਕਰ ਰਿਹਾ ਹੈ। ਜਿਹੜਾ ਕੋਈ ਸਾਡਾ ਵਿਰੋਧ ਕਰੇਗਾ, ਉਸਦਾ ਵੀ ਇਹੀ ਹਸ਼ਰ ਹੋਵੇਗਾ।’ 

LEAVE A REPLY

Please enter your comment!
Please enter your name here