
ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਗਏ ਇਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਮਰਵੀਰ ਸਿੰਘ ਪਿੰਡ ਕਟਾਹਰੀ ਦਾ ਰਹਿਣ ਵਾਲਾ ਸੀ। ਇਸ ਮੰਦਭਾਗੀ ਖ਼ਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਇਲਾਕੇ ਵਿੱਚ ਭਾਰੀ ਸੋਗ ਦੀ ਲਹਿਰ ਫੈਲ ਗਈ।

ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਦਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸ ਨੇ ਪੰਜਾਬ ਰਹਿੰਦੇ ਹੋਏ ਵੀ ਅਪਣਾ ਬਹੁਤ ਨਾਂ ਚਮਕਾਇਆ ਸੀ। ਉਹ ਚਾਰ ਸਾਲ ਪਹਿਲਾਂ ਹੀ 2022 ਵਿੱਚ ਉਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਕੈਨੇਡਾ ਗਿਆ ਸੀ।
ਜਦਕਿ ਹੁਣ ਉਹ ਵਰਕ ਪਰਮਿਟ ’ਤੇ ਟਰੱਕ ਚਲਾਉਂਦਾ ਸੀ ਤੇ ਇਸ ਸਾਲ ਪੰਜਾਬ ਆਉਣ ਦੀ ਯੋਜਨਾ ਬਣਾ ਰਿਹਾ ਸੀ। ਉਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਕਟਾਹਰੀ ਪੁੱਜਣ ਦੀ ਸੰਭਾਵਨਾ ਹੈ












