Monday, October 19, 2026
Home Crime ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਭੇੜ, SHO ਦੀ ਛਾਤੀ ਤੇ ਚਲਾਈ ਗੋਲੀ, 2...

ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਭੇੜ, SHO ਦੀ ਛਾਤੀ ਤੇ ਚਲਾਈ ਗੋਲੀ, 2 ਕਾਬੂ

ਦੋਰਾਹਾ (ਦ ਸਟੈਲਰ ਨਿਊਜ਼)। ਅੱਜ ਸਵੇਰੇ ਦੋਰਾਹਾ ਦੇ ਰਾਮਪੁਰ ਰੋਡ ‘ਤੇ ਦੋਰਾਹਾ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਮਿਲੀ ਹੈ। ਜਿਸ ਵਿੱਚ ਪੁਲਿਸ ਨੇ ਅਪਰਾਧੀਆਂ ਦੀ ਫਰਾਰ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਗੋਲੀਬਾਰੀ ਦੌਰਾਨ ਅਪਰਾਧੀਆਂ ਨੇ ਤਿੰਨ ਰਾਉਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਐੱਸਐੱਚਓ ਦੋਰਾਹਾ ਦੀ ਛਾਤੀ ‘ਤੇ ਲੱਗਾ ਪਰ ਬੁਲੇਟ ਪਰੂਫ ਜੈਕਟ ਕਾਰਨ ਉਹ ਵਾਲ-ਵਾਲ ਬਚ ਗਏ। ਇਸ ਦੌਰਾਨ ਜਵਾਬੀ ਕਾਰਵਾਈ ਵਿੱਚ ਐੱਸ ਐੱਚ ਓ ਨੇ ਅਪਰਾਧੀਆਂ ’ਤੇ ਗੋਲੀ ਚਲਾਈ, ਜਿਸ ਦੋਰਾਨ ਇੱਕ ਅਪਰਾਧੀ ਦੀ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਪਾਇਲ ਦਾਖਲ ਕਰਵਾਇਆ ਹੈ ਅਤੇ ਦੂਜੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦੋਰਾਹਾ ਪੁਲਿਸ ਸੂਚਨਾ ਦੇ ਆਧਾਰ ‘ਤੇ ਅੱਜ ਸਵੇਰੇ 8 ਵਜੇ ਰਾਮਪੁਰ ਰੋਡ ਦੋਰਾਹਾ ਪਹੁੰਚੀ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਕਾਲੀ ਸਕਾਰਪੀਓ ਵਿੱਚ ਸਵਾਰ ਦੋ ਅਪਰਾਧੀਆਂ ਨੇ ਪੁਲਿਸ ਦੀ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਐੱਸ ਐੱਚ ਓ ਦੋਰਾਹਾ ਅਕਾਸ਼ ਦੱਤ ਆਪਣੀ ਟੀਮ ਅਤੇ ਸੀ ਆਈ ਏ ਸਟਾਫ਼ ਸਮੇਤ ਸਵਾਰ ਸਨ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ਵੱਲ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਐੱਸ ਐੱਚ ਓ ਦੀ ਛਾਤੀ ‘ਤੇ ਲੱਗਾ ਪਰ ਬੁਲੇਟ ਪਰੂਫ ਜੈਕਟ ਕਾਰਨ ਬਚਾਅ ਹੋ ਗਿਆ। ਜਵਾਬੀ ਕਾਰਵਾਈ ਵਿੱਚ ਐੱਸ.ਐੱਚ.ਓ. ਨੇ ਗੋਲੀ ਚਲਾਈ, ਜਿਸ ਵਿੱਚ ਇੱਕ ਅਪਰਾਧੀ ਹਰਸਿਮਰਨ ਉਰਫ ਮੰਡ ਜ਼ਖਮੀ ਹੋ ਗਿਆ ਕਿਉਂਕਿ ਗੋਲੀ ਉਸਦੀ ਲੱਤ ਵਿੱਚ ਲੱਗੀ ਸੀ। ਦੋਵਾਂ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Advertisements

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਪਾਇਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਪਿੰਡ ਭੁੱਟਾ ਦਾ ਰਹਿਣ ਵਾਲਾ ਹਰਸਿਮਰਨ ਉਰਫ਼ ਮੰਡ 10 ਅਕਤੂਬਰ 2025 ਨੂੰ ਦੋਰਾਹਾ ਥਾਣੇ ਵਿੱਚ ਦਰਜ ਮੁਕੱਦਮਾ ਨੰਬਰ 158/25 ਵਿੱਚ ਲੋੜੀਂਦਾ ਸੀ। ਉਨ੍ਹਾਂ ਕਿਹਾ, “ਉਹ ਮਾਛੀਵਾੜਾ ਅਤੇ ਸਦਰ ਥਾਣਿਆਂ ਵਿੱਚ ਵੱਖਰੇ ਤੌਰ ‘ਤੇ ਦਰਜ ਦੋ ਹੋਰ ਕੇਸਾਂ ਵਿੱਚ ਵੀ ਲੋੜੀਂਦਾ ਸੀ। ਦੂਜੇ ਸ਼ੱਕੀ ਅਵਨਜੋਤ ਸਿੰਘ ਭੰਡਾਲ, ਵਾਸੀ ਰਾਰਾ ਸਾਹਿਬ ਦੇ ਅਪਰਾਧਿਕ ਰਿਕਾਰਡ ਦਾ ਅਜੇ ਪਤਾ ਲਗਾਇਆ ਜਾਣਾ ਬਾਕੀ ਹੈ। ਮੌਕੇ ਤੋਂ ਦੋ 32 ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ ਹਨ।” ਐੱਸ.ਐੱਚ.ਓ. ਦੋਰਾਹਾ ਅਕਾਸ਼ ਦੱਤ ਸੁਰੱਖਿਅਤ ਹਨ। ਡੀ ਐੱਸ ਪੀ ਪਾਇਲ ਨੇ ਕਿਹਾ ਕਿ ਐੱਸ ਐੱਚ ਓ ਵੱਲੋਂ ਸੂਚਨਾ ਮਿਲਣ ‘ਤੇ ਤੁਰੰਤ ਕੀਤੀ ਗਈ ਕਾਰਵਾਈ ਸਦਕਾ ਹੀ ਲੋੜੀਂਦਾ ਅਪਰਾਧੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ, “ਐੱਸ.ਐੱਚ.ਓ. ਦੀ ਬਹਾਦਰੀ ਅਤੇ ਤੁਰੰਤ ਪ੍ਰਤੀਕਿਰਿਆ ਸ਼ਲਾਘਾਯੋਗ ਹੈ। ਇਸ ਦੌਰਾਨ ਇੱਕ ਅਪਰਾਧੀ ਹਰਸਿਮਰਨ ਮੰਡ ਸਿਵਲ ਹਸਪਤਾਲ ਪਾਇਲ ਵਿੱਚ ਜ਼ੇਰੇ ਇਲਾਜ ਹੈ, ਦੂਜਾ ਅਵਨਜੋਤ ਸਿੰਘ ਭੰਡਾਲ ਪੁਲਿਸ ਹਿਰਾਸਤ ਵਿੱਚ ਹੈ। ਮੌਕੇ ਤੋਂ ਫੋਰੈਂਸਿਕ ਅਤੇ ਵਿਗਿਆਨਕ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ ਅਤੇ ਉਸੇ ਅਨੁਸਾਰ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।”

LEAVE A REPLY

Please enter your comment!
Please enter your name here