Tuesday, October 13, 2026
Home Crime ਨਿਊਜ਼ੀਲੈਂਡ ‘ਚ ਸੜਕ ਹਾਦਸੇ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌਤ

ਨਿਊਜ਼ੀਲੈਂਡ ‘ਚ ਸੜਕ ਹਾਦਸੇ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਨਿਊਜ਼ੀਲੈਂਡ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਡੈਜ਼ਰਟ ਰੋਡ ‘ਤੇ ਰੰਗੀਪੋ ਅਤੇ ਵਾਈਓਰੂ ਦੇ ਵਿਚਕਾਰ ਉਸ ਸਮੇਂ ਵਾਪਰਿਆ ਜਦੋਂ ਨੌਜਵਾਨਾਂ ਦੀ ਕਾਰ ਦੀ ਟੱਕਰ ਇਕ ਤੇਲ ਦੇ ਟੈਂਕਰ ਨਾਲ ਹੋ ਗਈ।

Advertisements

ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੀ ਪਹਿਚਾਣ ਮਨਜਿੰਦਰ ਸਿੰਘ (38) ਵਾਸੀ ਪਿੰਡ ਗੁਣਾਚੌਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ), ਵਰਿੰਦਰਪਾਲ ਸਿੰਘ ਅਤੇ ਸੰਦੀਪ ਸਿੰਘ (ਦੋਵੇਂ ਉੱਤਰਾਖੰਡ ਨਿਵਾਸੀ) ਵਜੋਂ ਹੋਈ ਹੈ।

ਮਨਜਿੰਦਰ ਸਿੰਘ ਅਪਣੇ ਦੋਸਤਾਂ ਨਾਲ ਵਲਿੰਗਟਨ ਵਿਖੇ ਇਕ ਮਿੱਤਰ ਨੂੰ ਮਿਲਣ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਟੌਰੰਗਾ ਵਾਪਸ ਅਪਣੇ ਘਰ ਜਾ ਰਹੇ ਸਨ।

ਇਸ ਹਾਦਸੇ ਨਾਲ ਮਨਜਿੰਦਰ ਸਿੰਘ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਮਨਜਿੰਦਰ ਦੀ ਪਤਨੀ ਅਤੇ ਦੋ ਛੋਟੇ ਬੱਚੇ ਮਹਿਜ਼ 6 ਮਹੀਨੇ ਪਹਿਲਾਂ ਹੀ ਪਿੰਡ ਗੁਣਾਚੌਰ ਤੋਂ ਵਰਕ ਪਰਮਿਟ ‘ਤੇ ਨਿਊਜ਼ੀਲੈਂਡ ਗਏ ਸਨ। ਇਸ ਘਟਨਾ ਕਾਰਨ ਪਿੰਡ ਅਤੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ।

LEAVE A REPLY

Please enter your comment!
Please enter your name here