Saturday, October 17, 2026
Home Crime ਸਰੀ ‘ਚ ਘਰ ’ਤੇ ਗੋਲੀਆਂ ਚਲਾਉਣ ਦੇ ਆਰੋਪ ‘ਚ 3 ਪੰਜਾਬੀ ਗ੍ਰਿਫ਼ਤਾਰ

ਸਰੀ ‘ਚ ਘਰ ’ਤੇ ਗੋਲੀਆਂ ਚਲਾਉਣ ਦੇ ਆਰੋਪ ‘ਚ 3 ਪੰਜਾਬੀ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)। ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਦੇ ਆਰੋਪ ਵਿੱਚ ਤਿੰਨ ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਤੇ ਜਬਰਨ ਵਸੂਲੀ ਅਤੇ ਘਰ ’ਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਹਨ। ਮੁਲਜ਼ਮਾਂ ਦੀ ਪਛਾਣ ਹਰਜੋਤ ਸਿੰਘ ਉਮਰ 21 ਸਾਲ, ਤਰਨਵੀਰ ਸਿੰਘ ਉਮਰ 19 ਸਾਲ ਅਤੇ ਦਯਾਜੀਤ ਸਿੰਘ ਬਿਲਿੰਗ ਉਮਰ 21 ਵਜੋਂ ਹੋਈ ਹੈ। ਤਿੰਨਾਂ ਮੁਲਜ਼ਮਾਂ ਨੂੰ 5 ਫਰਵਰੀ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

Advertisements

ਸਰੀ ਪੁਲਿਸ ਅਨੁਸਾਰ ਐਤਵਾਰ ਸਵੇਰੇ ਲਗਭਗ 4 ਵਜੇ ਪੁਲਿਸ ਨੂੰ ਕ੍ਰੈਸੈਂਟ ਬੀਚ ਇਲਾਕੇ ਵਿਚ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਦੇ ਨੇੜੇ ਇੱਕ ਘਰ ’ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਫ਼ਾਇਰਫ਼ਾਈਟਰਜ਼ ਨੇ ਘਰ ਦੀ ਫੈਂਸ ਕੋਲ ਲੱਗੀ ਇੱਕ ਅੱਗ ਨੂੰ ਬੁਝਾਇਆ ਸੀ। ਗੋਲੀਆਂ ਘਰ ਦੇ ਅੰਦਰ ਤੱਕ ਲੱਗੀਆਂ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਸੀ। ਪੁਲਿਸ ਨੇ ਘਰ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ, ਪਰ ਉਸ ਵਿੱਚ ਸਵਾਰ ਸ਼ੱਕੀ ਪੈਦਲ ਫ਼ਰਾਰ ਹੋ ਗਏ । ਬਾਅਦ ਵਿੱਚ ਇਹ ਤਿੰਨੇ ਸ਼ੱਕੀ 28 ਐਵੇਨਿਊ ਅਤੇ 140 ਸਟ੍ਰੀਟ ਦੇ ਨੇੜੇ ਇੱਕ ਰਾਈਡਸ਼ੇਅਰ ਵਾਹਨ ਵਿਚ ਸਵਾਰ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਏ ਗਏ। ਪੁਲਿਸ ਨੇ ਦੱਸਿਆ ਕਿ ਤਿੰਨੇ ਸ਼ੱਕੀਆਂ ਨੂੰ ਰਾਈਡਸ਼ੇਅਰ ਵਾਹਨ ਅੰਦਰੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਤੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ। 

LEAVE A REPLY

Please enter your comment!
Please enter your name here