Thursday, October 15, 2026
Home Punjab ਜਲੰਧਰ ਯੂਨਿਟ ਦੇ ਪ੍ਰਧਾਨ ਤੇ ਸਮੁੱਚੀ ਟੀਮ ਦਾ ਜਲਦ ਐਲਾਨ: ਮਨਜੀਤ ਮਾਨ 

ਜਲੰਧਰ ਯੂਨਿਟ ਦੇ ਪ੍ਰਧਾਨ ਤੇ ਸਮੁੱਚੀ ਟੀਮ ਦਾ ਜਲਦ ਐਲਾਨ: ਮਨਜੀਤ ਮਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੀ ਵਿਸ਼ੇਸ਼ ਮੀਟਿੰਗ ਮਨਜੀਤ ਮਾਨ ਸੂਬਾ ਪ੍ਰਧਾਨ, ਐਡਵੋਕੇਟ ਹਰਜੀਤ ਸਿੰਘ ਫਜਲਾ ਬਾਦ ਅਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਪ੍ਰਿੰਸੀਪਲ ਰਵੀ ਸ਼ਰਮਾ ਸੂਬਾ ਕੈਸ਼ੀਅਰ, ਹਰਜਿੰਦਰ ਸਿੰਘ ਸੀਨੀਅਰ ਆਗੂ, ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ, ਰਣਜੋਧ ਸਿੰਘ ਯੋਧੂ ਪ੍ਰਧਾਨ ਐਨ ਆਰ ਆਈ ਵਿੰਗ ਪੰਜਾਬ, ਸੁਖਵਿੰਦਰ ਸੋਹੀ ਜ਼ਿਲ੍ਹਾ ਜਰਨਲ ਸਕੱਤਰ ਕਪੂਰਥਲਾ ਆਦਿ ਦੇ ਦਿਸ਼ਾ ਨਿਰਦੇਸ਼ ਹੇਠ, ਅਵਤਾਰ ਸਿੰਘ ਸੇਵਾ ਮੁਕਤ ਜੇਈ ਦੇ ਗ੍ਰਹਿ ਗੀਤਾ ਕਲੋਨੀ ਜਲੰਧਰ ਵਿਖੇ ਹੋਈ। ਜਿਸ ਵਿੱਚ ਪ੍ਰੈੱਸ ਕਲੱਬ ਦੀ ਚੜ੍ਹਦੀ ਕਲਾ ਲਈ ਮੀਟਿੰਗ ਦਾ ਅਗਾਜ ਕੀਤਾ ਗਿਆ । ਬਹੁਤ ਜਲਦ ਜਲੰਧਰ ਯੂਨਿਟ ਦੀ ਚੋਣ ਅਤੇ ਸੂਬਾ ਕਮੇਟੀ ਵਿੱਚ ਵਾਧਾ, ਕੌਰ ਕਮੇਟੀ ਦੀ ਚੋਣ ਤੇ ਜਲਦੀ ਮੀਟਿੰਗ ਕਰਕੇ ਜਲੰਧਰ ਯੂਨਿਟ ਦੇ ਪ੍ਰਧਾਨ ਅਤੇ ਸਮੁੱਚੀ ਟੀਮ ਦਾ ਐਲਾਨ ਕੀਤਾ ਜਾਵੇਗਾ।

Advertisements

ਪ੍ਰੈੱਸ ਕਲੱਬ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮਨਜੀਤ ਮਾਨ ਸੂਬਾ ਪ੍ਰਧਾਨ ਅਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸਾਂਝੇ ਤੌਰ ਤੇ ਕਿਹਾ ਕਿ ਪੂਰੇ ਪੰਜਾਬ ਵਿੱਚ ਪੱਤਰਕਾਰ ਸਾਥੀਆਂ ਦੇ ਘਰ ਘਰ ਜਾ ਕੇ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਨਾਲ਼ ਜੋੜਿਆ ਜਾਵੇਗਾ। ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਕੰਮ ਕਰਦੇ ਸਮੇਂ ਜੇ ਕੋਈ ਪ੍ਰੇਸ਼ਾਨੀ/ਮੁਸ਼ਕਲ ਆਉਂਦੀ ਹੈ ਤੇ ਉਹ ਸਾਥੀ ਸਟੇਟ ਬੋਡੀ ਨਾਲ਼ ਸਪੰਰਕ ਕਰਨ। ਪੱਤਰਕਾਰ ਸਾਥੀ ਦੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ । ਮੀਟਿੰਗਾਂ ਕਰਕੇ ਪ੍ਰੈੱਸ ਕਲੱਬ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਰਾਜੇਸ਼ ਕਾਲੀਆ ਸੀਨੀਅਰ ਆਗੂ ਜਲੰਧਰ, , ਸੁਖਮਿੰਦਰ ਸਿੰਘ ਵਾਲੀਆ,ਸ਼ੈਲੀ ਜਲੰਧਰ, ਵਿਜੇ ਬਾਵਾ ਪ੍ਰਧਾਨ ਬਿਲਗਾ,ਮਿੰਟੂ ਚੁੰਗ , ਦੇਵ ਰਾਜ ਸ਼ਰਮਾ, ਅਮਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਜਲੰਧਰ,ਕਿਰਨ ਮਹਿਤਾ ,ਤੁਰਣ ਸ਼ਰਮਾ, ਵਿਨੋਦ ਕੁਮਾਰ, ਮਨਜੀਤ ਸਿੰਘ ਮਰਵਾਹਾ ਈਸ਼ੂ ਜਲੰਧਰ, ਸੋਨੂੰ ਸਿੱਧੂ, ਡੀ ਕੇ ਅਰੋੜਾ, ਗਗਨ ਗਾਂਧੀ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here