
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ 16 ਸਾਲਾ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਜਦੋਂ ਉਸਦੀ ਮਾਂ ਨੇ ਉਸਨੂੰ ਬੱਚੇ ਬਾਰੇ ਪੁੱਛਿਆ ਕਿ ਇਹ ਕਿਸਦਾ ਹੈ, ਤਾਂ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਇੱਕ ਦੁਕਾਨਦਾਰ ਅਤੇ ਉਸਦੇ ਦੋਸਤ ਨੇ ਉਸਦੇ ਨਾਲ ਬਲਾਤਕਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ 5 ਮਾਰਚ, 2026 ਨੂੰ ਉਸਦੀ ਧੀ ਦੀ ਪਿੱਠ ਵਿੱਚ ਦਰਦ ਹੋਣ ਲੱਗ ਪਿਆ। ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਹ ਉਸਨੂੰ ਜੋਧੇਵਾਲ ਬਸਤੀ ਦੇ ਜੈਨ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਦਰਦ ਦੀ ਦਵਾਈ ਦਿੱਤੀ। ਸ਼ਾਮ ਨੂੰ ਦਰਦ ਵਧਣ ‘ਤੇ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ।

ਬੱਚੇ ਦੇ ਜਨਮ ਬਾਰੇ ਪਤਾ ਲੱਗਣ ‘ਤੇ ਉਹ ਵੀ ਹੈਰਾਨ ਰਹਿ ਗਏ। ਲੜਕੀ ਨੇ ਉਸਨੂੰ ਦੱਸਿਆ ਕਿ ਉਹ ਪਹਿਲਾਂ ਖਾਸੀਆ ਰੋਡ ‘ਤੇ ਦੀਪਕ ਬਿਲਡਿੰਗ ਮਟੀਰੀਅਲ ਦੀ ਦੁਕਾਨ ‘ਤੇ ਕੰਮ ਕਰਦੀ ਸੀ। ਉਸਨੇ ਦੋਸ਼ ਲਗਾਇਆ ਕਿ ਦੁਕਾਨ ਦੇ ਮਾਲਕ, ਦੀਪਕ ਸੋਨੀ ਅਤੇ ਉਸਦੇ ਦੋਸਤ ਬੱਬਨ ਠਾਕੁਰ ਨੇ ਉਸਨੂੰ ਡਰਾਇਆ ਅਤੇ ਉਸਦੀ ਸਹਿਮਤੀ ਤੋਂ ਬਿਨਾਂ ਦੁਕਾਨ ਦੇ ਅੰਦਰ ਇੱਕ ਬਿਸਤਰੇ ‘ਤੇ ਵਾਰ-ਵਾਰ ਬਲਾਤਕਾਰ ਕੀਤਾ। ਪੁਲਿਸ ਨੇ ਮਾਮਲੇ ਦਰਜ਼ ਕਰਕੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।












