
ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਸੜਕ ਹਾਦਸੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ, ਜਿਸ ਕਾਰਨ ਬਹੁਤ ਸਾਰੀਆ ਮੌਤਾਂ ਹੋ ਰਹੀਆ ਹਨ। ਇਸੇ ਤਰ੍ਹਾਂ ਦਾ ਇਕ ਹਾਦਸਾ ਜਲੰਧਰ ਵਿੱਚ ਵਾਪਰਿਆ ਹੈ, ਜਿਥੇ ਬੀਤੀ ਰਾਤ 12 ਵਜੇ ਤੋਂ ਬਾਅਦ ਇੱਕ ਫਾਰਚਿਊਨਰ ਕਾਰ ਨੇ ਦਾਦੀ-ਪੋਤੀ ਨੂੰ ਦਰੜ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਈ-ਰਿਕਸ਼ਾ ਵਿੱਚ ਘਰ ਵਾਪਸ ਆ ਰਿਹਾ ਸੀ ਜਦੋਂ ਗੱਡੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪੁਲਿਸ ਆਰੋਪੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਥਾਣੇ ਲੈ ਗਈ, ਜਿਸ ਤੋਂ ਬਾਅਦ ਹੰਗਾਮਾ ਮਚ ਗਿਆ।

ਪੀੜਤ ਪਰਿਵਾਰ ਨੇ ਆਰੋਪ ਲਗਾਇਆ ਕਿ ਆਰੋਪੀ ਨਸ਼ੇ ਵਿਚ ਸੀ ਅਤੇ ਗੱਡੀ ਨਹੀਂ ਚਲਾ ਪਾ ਰਿਹਾ ਸੀ। ਜਦੋਂ ਸਵੇਰੇ 3 ਵਜੇ ਤੱਕ ਆਰੋਪੀ ਦੀ ਡਾਕਟਰੀ ਜਾਂਚ ਨਹੀਂ ਕਰਵਾਈ ਗਈ ਤਾਂ ਪੀੜਤਾਂ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ। ਮ੍ਰਿਤਕ ਲੜਕੀ ਦੀ ਭੂਆ ਸੀਮਾ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਭਤੀਜੀ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੇ ਭਰਾ ਦਾ ਚੂਹਲਾ ਟੁੱਟ ਗਿਆ, ਪਰ ਪੁਲਿਸ ਨਸ਼ੇ ਵਿੱਚ ਟੱਲੀ ਆਰੋਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਜਦੋਂ ਪਰਿਵਾਰ ਥਾਣੇ ਪਹੁੰਚਿਆ, ਤਾਂ ਪੁਲਿਸ ਨੇ ਗੇਟ ਬੰਦ ਕਰ ਦਿੱਤਾ ਅਤੇ ਅੰਦਰੋਂ ਤਾਲਾ ਲਗਾ ਦਿੱਤਾ। ਤਾਲੇ ਬਾਰੇ ਪੁੱਛੇ ਜਾਣ ‘ਤੇ, ਬਸਤੀ ਬਾਵਾ ਖੇਲ ਥਾਣੇ ਦੇ ਐਸਐਚਓ ਜੈ ਇੰਦਰ ਨੇ ਦੱਸਿਆ ਕਿ ਜਨਤਕ ਰੋਸ ਨੂੰ ਰੋਕਣ ਲਈ ਤਾਲਾ ਲਗਾਇਆ ਗਿਆ ਸੀ। ਜਨਤਕ ਹੰਗਾਮੇ ਤੋਂ ਬਾਅਦ ਪੁਲਿਸ ਨੇ ਸਵੇਰੇ 3 ਵਜੇ ਤੋਂ ਬਾਅਦ ਦੋਸ਼ੀ ਦਾ ਮੈਡੀਕਲ ਕਰਾਇਆ। ਪੁਲਿਸ ਨੇ ਕਿਹਾ ਕਿ ਉਹ ਆਰੋਪੀ ਦਾ ਬਿਆਨ ਲੈ ਰਹੇ ਹਨ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।












