Tuesday, October 13, 2026
Home Crime ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਟਿਕਟ ਕਲਰਕ ਤੇ ਯਾਤਰੀ ਵਿਚਕਾਰ ਖੁੱਲ੍ਹੇ ਪੈਸਿਆ...

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਟਿਕਟ ਕਲਰਕ ਤੇ ਯਾਤਰੀ ਵਿਚਕਾਰ ਖੁੱਲ੍ਹੇ ਪੈਸਿਆ ਨੂੰ ਲੈ ਕੇ ਝਗੜਾ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਇੱਕ ਮਹਿਲਾ ਟਿਕਟ ਕਲਰਕ ਤੇ ਯਾਤਰੀ ਵਿਚਕਾਰ ਝਗੜੇ ਦੀ ਖ਼ਬਰ ਸਾਹਮਣੇ ਆਈ ਹੈ। ਯਾਤਰੀ ਕੋਲ ਖੁੱਲ੍ਹੇ ਪੈਸੇ ਨਾ ਦੇਣ ਹੋਣ ਕਰਕੇ ਟਿਕਟ ਕਲਰਕ ਤੇ ਯਾਤਰੀ ਵਿਚ ਝਗੜਾ ਹੋ ਗਿਆ। ਯਾਤਰੀ ਨੇ ਟਿਕਟ ਖਰੀਦਣ ਲਈ 200 ਰੁਪਏ ਦਾ ਨੋਟ ਦਿੱਤਾ, ਪਰ ਮਹਿਲਾ ਕਲਰਕ ਨੇ ਖੁੱਲ੍ਹੇ ਪੈਸੇ ਲਿਆਉਣ ਲਈ ਕਿਹਾ ਅਤੇ ਕਿਹਾ ਕਿ ਉਸ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਇਸ ਨਾਲ ਉਨ੍ਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।

Advertisements

ਯਾਤਰੀ ਨੇ ਦਾਅਵਾ ਕੀਤਾ ਕਿ ਕਾਊਂਟਰ ‘ਤੇ ਨਕਦੀ ਹੋਣ ਦੇ ਬਾਵਜੂਦ, ਉਸ ਨੂੰ ਟਿਕਟ ਜਾਰੀ ਨਹੀਂ ਕੀਤੀ ਜਾ ਰਹੀ ਸੀ। “ਉਹ ਨਾ ਤਾਂ ਆਨਲਾਈਨ ਭੁਗਤਾਨ ਲੈ ਰਹੀ ਹੈ ਤੇ ਨਾ ਹੀ ਖੁੱਲ੍ਹੇ ਪੈਸੇ ਦੇ ਰਹੀ ਹੈ। ਜਦਕਿ ਮਹਿਲਾ ਕਰਮਚਾਰੀ ਨੇ ਕਿਹਾ ਕਿ ਜੇ ਉਹ ਸਾਰੇ ਖੁੱਲ੍ਹੇ ਪੈਸੇ ਦੇ ਦੇਵੇਗੀ ਤਾਂ ਬਾਕੀ ਯਾਤਰੀਆਂ ਨੂੰ ਪੈਸੇ ਕਿੱਥੋਂ ਵਾਪਸ ਕਰੇਗੀ।

ਬਹਿਸ ਵਧਣ ‘ਤੇ ਮਹਿਲਾ ਕਲਰਕ ਨੇ ਯਾਤਰੀ ਨੂੰ ਉਸ ਦੇ 200 ਰੁਪਏ ਵਾਪਸ ਕਰ ਦਿੱਤੇ ਤੇ ਟਿਕਟ ਦੇਣ ਤੋਂ ਮਨ੍ਹਾ ਕਰ ਦਿੱਤਾ। ਯਾਤਰੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਪਾਉਣ ਦੀ ਗੱਲ ਕਹੀ, ਜਿਸ ਤੋਂ ਬਾਅਦ ਮਾਮਲਾ ਹੋਰ ਵਧ ਗਿਆ। ਮਹਿਲਾ ਕਰਮਚਾਰੀ ਨੇ ਰੇਲਵੇ ਪੁਲਿਸ ਬੁਲਾਉਣ ਦੀ ਧਮਕੀ ਦਿੱਤੀ।

ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਦੇ ਵੀਡੀਓ ਕਲਿੱਪ ਵਿਚ ਕਾਊਂਟਰ ਦੇ ਅੰਦਰ ਬੈਠੀ ਮਹਿਲਾ ਟਿਕਟ ਲੈਣ ਆਏ ਯਾਤਰੀ ਨਾਲ ਬਹੁਤ ਹੀ ਗੁੱਸੇ ਵਿਚ ਗੱਲ ਕਰਦੀ ਹੈ। ਖੁੱਲ੍ਹੇ ਪੈਸੇ ਮੰਗਣ ‘ਤੇ ਉਹ ਪੈਸੇਂਜਰ ਦਾ ਟਿਕਟ ਰੱਖ ਲੈਂਦੀ ਹੈ ਤੇ ਉਸ ਨੂੰ RPF ਦੀ ਧਮਕੀ ਦਿੰਦੀ ਹੈ। ਇਸ ਮਾਮਲੇ ਵਿਚ ਹੁਣ ਰੇਲਵੇ ਨੇ ਪੈਸੇਂਜਰ ਨੂੰ ਹੋਈ ਅਸੁਵਿਧਾ ਲਈ ਖੇਦ ਪ੍ਰਗਟਾਇਆ ਹੈ।

LEAVE A REPLY

Please enter your comment!
Please enter your name here