Tuesday, October 13, 2026
Home Crime ਸ੍ਰੀ ਹਰਿਮੰਦਰ ਸਾਹਿਬ ‘ਚ ਜੁੱਤੀਆਂ ਪਹਿਨੇ ਕੰਕਾਲ ਦੀ AI ਵੀਡੀਓ ਤੇ ਮਚਿਆ...

ਸ੍ਰੀ ਹਰਿਮੰਦਰ ਸਾਹਿਬ ‘ਚ ਜੁੱਤੀਆਂ ਪਹਿਨੇ ਕੰਕਾਲ ਦੀ AI ਵੀਡੀਓ ਤੇ ਮਚਿਆ ਵਿਵਾਦ, SGPC ਨੇ ਸ਼ੁਰੂ ਕੀਤੀ ਜਾਂਚ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਏਆਈ ਦੇ ਜ਼ਰੀਏ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਨੂੰ ਦਰਸਾਉਂਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਪਿੰਜਰ ਦਸਤਾਰ ਪਹਿਨ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਾ ਦਿਖਾਈ ਦੇ ਰਿਹਾ ਹੈ। ਉਹ ਜੁੱਤੀਆਂ ਪਹਿਨ ਕੇ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ, ਉਹ ਲੰਗਰ ਹਾਲ ਵਿੱਚ ਜੁੱਤੀਆਂ ਪਹਿਨ ਕੇ ਲੰਗਰ ਛਕਦਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਸਿੱਖ ਭਾਈਚਾਰਾ ਇਸ ਵੀਡੀਓ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਨੇ ਵੀਡੀਓ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਇਸਨੂੰ ਦੇਖਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।

Advertisements

ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀ ਏਆਈ ਜਾਂਚ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ। ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ, ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਵੀਡੀਓ ਪੰਜ ਦਿਨ ਪਹਿਲਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਸੀ। ਵਿਵਾਦਤ ਵੀਡੀਓ 1.36 ਮਿੰਟ ਦੀ ਹੈ, ਜਿਸ ਵਿੱਚ ਇੱਕ ਕੰਕਾਲ ਨੂੰ ਅੰਮ੍ਰਿਤਸਰ ਦੇ 7 ਦਿਨ ਦੇ ਟੂਰ ‘ਤੇ ਵਿਖਾਇਆ ਗਿਆ ਹੈ, ਜੋ ਕਿ ਇਸ ਦੌਰਾਨ ਵੱਖ ਵੱਖ ਥਾਂਵਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਪਹੁੰਚਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੇ ਲੰਗਰ ਹਾਲ ‘ਚ ਕੰਕਾਲ, ਦਸਤਾਰ ਤੇ ਜੁੱਤੇ ਪਹਿਨੀ ਵਿਖਾਈ ਦੇ ਰਿਹਾ ਹੈ।  ਇਹ ਵੀਡੀਓ ਇੰਸਟਾਗ੍ਰਾਮ ‘ਤੇ ਐਨਾਟੋਮੀ ਕਰਾਊਨ ਨਾਮਕ ਅਕਾਊਂਟ ਦੁਆਰਾ ਅਪਲੋਡ ਕੀਤਾ ਗਿਆ ਸੀ। ਇਸ ਅਕਾਊਂਟ ਦੇ ਸਿਰਫ਼ 10,000 ਫਾਲੋਅਰ ਹਨ। ਜ਼ਿਆਦਾਤਰ ਪੋਸਟਾਂ AI-ਜਨਰੇਟ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here