Tuesday, October 13, 2026
Home Chandigarh ਅਣਪਛਾਤੇ ਹਮਲਾਵਰਾਂ ਵੱਲੋਂ ਪ੍ਰਾਪਰਟੀ ਡੀਲਰ ਤੇ ਫਾਇਰਿੰਗ, ਮੌਤ

ਅਣਪਛਾਤੇ ਹਮਲਾਵਰਾਂ ਵੱਲੋਂ ਪ੍ਰਾਪਰਟੀ ਡੀਲਰ ਤੇ ਫਾਇਰਿੰਗ, ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ 9 ਸੈਕਟਰ ਵਿੱਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਦੀ ਜਿੰਮ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਹੈ। ਦੱਸ ਦਈਏ ਕਿ ਸੈਕਟਰ 9 ਦੇ ਮੱਧ ਮਾਰਗ ‘ਤੇ ਹੇਅਰ ਮਾਸਟਰ ਸੈਲੂਨ ਦੇ ਸਾਹਮਣੇ ਇੱਕ ਨੌਜਵਾਨ ਨੂੰ ਪੰਜ ਤੋਂ ਛੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨੌਜਵਾਨ ਜਿੰਮ ਤੋਂ ਨਿਕਲਿਆ ਸੀ ਅਤੇ ਇੱਕ ਕਾਲੇ ਫਾਰਚੂਨਰ ਵਿੱਚ ਬੈਠਾ ਸੀ। ਅਣਪਛਾਤੇ ਹਮਲਾਵਰਾਂ ਵੱਲੋਂ ਉਸ ‘ਤੇ ਅੱਠ ਤੋਂ ਦਸ ਗੋਲੀਆਂ ਚਲਾਈਆਂ ਗਈਆਂ।

Advertisements

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਚਰਨਪ੍ਰੀਤ ਨਾਗਰਾ ਵਜੋਂ ਹੋਈ ਹੈ, ਜੋ ਮੁੱਲਾਂਪੁਰ ਦੇ ਕੁੱਬਾਹੇੜੀ ਪਿੰਡ ਦਾ ਰਹਿਣ ਵਾਲਾ ਸੀ। ਨਾਗਰਾ ਇੰਸਟਾਗ੍ਰਾਮ ‘ਤੇ ਵੀ ਮਸ਼ਹੂਰ ਸੀ ਅਤੇ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਗੋਲੀਬਾਰੀ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here