ਔਕਟੇਵ ਮੈਟਲ ਨੇ ਐਲਾਂਟੇ ਮਾਲ ਵਿੱਚ ਖੋਲ੍ਹਿਆ ਨਵਾਂ ਸ਼ੋਅਰੂਮ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਭਾਰਤ ਵਿੱਚ 1991 ਤੋਂ ਸ਼ੁਰੂ ਹੋਈ ਰੈਡੀਮੇਡ ਕੱਪੜਿਆਂ ਦੀ ਚੇਨ, ਔਕਟੇਵ ਨੇ ਐਲਾਂਟੇ ਮਾਲ ਵਿਚ ਆਪਣਾ 173ਵਾਂ ਸਟੋਰ ਖੋਲ੍ਹਿਆ ਹੈ। ਇਸਦਾ ਉਦਘਾਟਨ ਨੈਕਸਸ ਮਾਲ ਦੇ ਕਾਰਜਕਾਰੀ ਡਾਇਰੈਕਟਰ ਅਨਿਲ ਮਲਹੋਤਰਾ ਵੱਲੋਂ ਕੀਤਾ ਗਿਆ।

Advertisements

ਔਕਟੇਵ ਬ੍ਰਾਂਡ ਬਲਬੀਰ ਕੁਮਾਰ ਦੀ ਪਹਿਲ ਸੀ ਜਿਸਨੂੰ ਮੈਨਸ ਵੀਅਰ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵੱਲੋਂ ਹੁਣ ਵੁਮੈਨ ਅਤੇ ਜੂਨੀਅਰ ਬੁਆਇਜ਼ ਵੀਅਰ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।ਆਉਂਦੇ ਸਰਦੀ ਦੇ ਮੌਸਮ ਵਿੱਚ ਔਕਟੇਵ ਵੱਲੋਂ ਜੂਨੀਅਰ ਗਰਲਜ਼ ਵੀਅਰ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।

ਔਕਟੇਵ ਨੇ ਨਾ ਸਿਰਫ ਭਾਰਤੀ ਬਾਜ਼ਾਰ ਵਿੱਚ ਵੱਡਾ ਨਾਮ ਕਮਾਇਆ ਹੈ ਬਲਕਿ ਇਹ ਯੂ.ਏ.ਈ. ਵਿਚ ਇਕ ਚੰਗੀ ਤਰ੍ਹਾਂ ਸਥਾਪਤ ਬ੍ਰਾਂਡ ਵੀ ਹੈ ਜਿਸਦੇ ਉੱਥੇ 28 ਆਊਟਲੈੱਟ ਹਨ ਅਤੇ ਹੋਰ ਆਊਟਲੈੱਟ ਪ੍ਰਗਤੀ ਅਧੀਨ ਹਨ। ਨੈਰੋਬੀ ਅਤੇ ਕੀਨੀਆ ਨੇ ਵੀ ਔਕਟੇਵ ਬ੍ਰਾਂਡ ਵਿੱਚ ਵੱਡੀ ਦਿਲਚਸਪੀ ਵਿਖਾਈ ਹੈ ਅਤੇ ਔਕਟੇਵ ਵੱਲੋਂ ਓਥੇ ਵੀ ਇਹ ਸਟੋਰ ਸ਼ੁਰੂ ਕੀਤੇ ਗਏ ਹਨ।
ਆਪਣੇ ਨਵੇਂ ਟਰੈਂਡਜ਼ ਦੀਆਂ ਕੁਲੈਕਸ਼ਨਾਂ ਨਾਲ ਫੈਸ਼ਨ ਦੀ ਚੰਗੀ ਸਮਝ ਰੱਖਣ ਵਾਲੇ ਲੋਕਾਂ ਵਿੱਚ ਔਕਟੇਵ ਇੱਕ ਭਰੋਸੇਮੰਦ ਨਾਮ ਹੈ

LEAVE A REPLY

Please enter your comment!
Please enter your name here