Friday, October 23, 2026
Home Education ਮੈਂ ਸੂਰਜ ਹਾਂ, ਮੈਂ ਸੂਰਜ ਹਾਂ, ਪ੍ਰਕਾਸ਼ ਫੈਲਾਈ ਜਾਂਦਾ ਹਾਂ। ਅੰਧਕਾਰ ਮਿਟਾਉਣਾ ਕੰਮ ਮੇਰਾ, ਅੰਧਕਾਰ...

ਮੈਂ ਸੂਰਜ ਹਾਂ, ਮੈਂ ਸੂਰਜ ਹਾਂ, ਪ੍ਰਕਾਸ਼ ਫੈਲਾਈ ਜਾਂਦਾ ਹਾਂ। ਅੰਧਕਾਰ ਮਿਟਾਉਣਾ ਕੰਮ ਮੇਰਾ, ਅੰਧਕਾਰ ਮਿਟਾਈ ਜਾਂਦਾ ਹਾਂ।

‘ਮੈਂ ਸੂਰਜ ਹਾਂ, ਮੈਂ ਸੂਰਜ ਹਾਂ, ਪ੍ਰਕਾਸ਼ ਫੈਲਾਈ ਜਾਂਦਾ ਹਾਂ’ ‘ਅੰਧਕਾਰ ਮਿਟਾਉਣਾ ਕੰਮ ਮੇਰਾ’, ‘ਅੰਧਕਾਰ ਮਿਟਾਈ ਜਾਂਦਾ ਹਾਂ’ ‘ਉਸ ਰਸਤੇ `ਤੇ ਵੀ ਇਕ ਮੋੜ ਐ, ਉਥੇ ਵੀ ਮੇਰੀ ਲੋੜ ਐ’ ‘ਅਜੇ, ਬਹੁਤ ਹਨੇਰਾ ਹੋਰ ਐ, ‘ਮੈਂ ਫਰਜ਼ ਨਿਭਾਈ ਜਾਂਦਾ ਹਾਂ’ ‘ਮੈਂ ਸੂਰਜ ਹਾਂ, ਮੈਂ ਸੂਰਜ ਹਾਂ, ਪ੍ਰਕਾਸ਼ ਫੈਲਾਈ ਜਾਂਦਾ ਹਾਂ।’

Advertisements

ਅੱਜ ਦੇ ਇਸ ਮੁਕੱਦਸ ਦਿਨ ਤੇ ਸਾਡੇ ਦਿਲ ਦੇ ਦਰਿਆਵਾਂ ਵਿੱਚ ਇੱਜਤ, ਮਾਣ ਅਤੇ ਸਤਿਕਾਰ ਤਾਂ ਠਾਠਾ ਮਾਰ ਹੀ ਰਿਹਾ ਹੈ। ਪਰ ਇਸ ਦੇ ਨਾਲ ਹੀ ਦਿਲਾਂ ਦੇ ਵਿਹੜਿਆਂ ਵਿੱਚ ਬੈਠੀਆਂ ਰੂਹਾਂ ਦਾ ਵਿਛੜਨਾ ਵੀ ਤਾਂ ਕਿਸੇ ਕੋਨੇ ਵਿੱਚ ਬੈਠਾ ਸਹਿਕਦਾ ਪ੍ਰਤੀਤ ਹੁੰਦਾ ਹੈ ਕਿਉਂਕਿ ਸ੍ਰੀ ਰਾਮ ਸਰੂਪ ਜੀ ਤੁਸੀਂ ਸਾਡੇ ਉੱਪਰ ਛਾਪ ਹੀ ਇਸ ਤਰ੍ਹਾਂ ਦੀ ਛੱਡੀ ਹੈ ਕਿ ਅਸੀਂ ਤੁਹਾਡੇ ਹੀ ਰਾਹਾਂ ਵਿੱਚ ਪਲਕਾਂ ਵਿਛਾਈ ਬੈਠੇ ਹਾਂ ਜਿਵੇਂ ਜਿਵੇਂ ਇਸ ਦੀ ਵਿਦਾਇਗੀ ਪਾਰਟੀ ਦੇ ਪਲ ਨੇੜੇ ਆਉਂਦੇ ਜਾ ਰਹੇ ਹਨ ਉਸ ਤਰ੍ਹਾਂ ਹੀ ਸਾਡੇ ਦਿਲਾਂ ਦੇ ਦਰਵਾਜਿਆਂ ਤੇ ਵੀ ਤੁਹਾਡੇ ਨਾਲ ਬਿਤਾਏ ਉਹ ਲਮਹੇ, ਉਹ ਪਲ ਸਾਨੂੰ ਯਾਦਾਂ ਵੱਲ ਧੱਕ ਰਹੇ ਹਨ।

ਤੁਹਾਡੀ ਯਾਦ ਸਾਡੇ ਦਿਲਾਂ ਵਿੱਚ ਰਹੇਗੀ

ਰਾਮ ਸਰੂਪ ਜੀ ਦਾ ਜਨਮ 1 ਸਤੰਬਰ 1967 ਨੂੰ ਪਿਤਾ ਸ਼੍ਰੀ ਗਣਪਤ ਰਾਏ, ਮਾਤਾ ਲਕਸ਼ਮੀ ਬਾਏ ਦੀ ਕੁੱਖੋਂ ਸਥਾਨ ਫਾਜਿਲਕਾ ਜ਼ਿਲਾ ਫਾਜ਼ਿਲਕਾ ਵਿਖੇ ਹੋਇਆ।ਛੇ ਭੈਣ ਭਰਾਵਾਂ ਵਿੱਚ ਆਪ ਜੀ ਸਭ ਤੋਂ ਛੋਟੇ ਤੇ ਲਾਡਲੇ ਸਨ । ਆਪ ਜੀ ਦਾ ਜੱਦੀ ਸਥਾਨ ਫਾਜਿਲਕਾ ਹੀ ਹੈ । ਆਪ ਜੀ ਦਾ ਪਿਛੋਕੜ ਬੇਸ਼ਕ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ ਪਰ ਫਿਰ ਵੀ ਆਪ ਜੀ ਨੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਰੁਤਬਾ ਬਣਾਇਆ । ਉਹਨਾਂ ਨੇ ਦੱਸਵੀਂ ਜਮਾਤ ਤੱਕ ਦੀ ਪੜਾਈ ਐਸ.ਡੀ.ਹਾਈ ਸਕੂਲ ਫਾਜਿਲਕਾ ਤੋਂ ਕੀਤੀ । ਹਾਇਰ ਸੈਕੰਡਰੀ  ਸਰਕਾਰੀ ਹਾਇਰ ਸੈਕੰਡਰੀ ਸਕੂਲ ਅਬੋਹਰ ਤੋਂ ਕੀਤੀ ਤੇ ਬਾਅਦ ਵਿੱਚ ਬੈਚਲਰ ਆਫ ਆਰਟਸ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ, ਬਾਅਦ ਵਿੱਚ ਆਪ ਜੀ ਅਧਿਆਪਕ ਬਣਨ ਦੀ ਸੋਚ ਕੇ ਬੈਚਲਰ ਆਫ ਐਜੁਕੇਸ਼ਨ ਦੀ ਡਿਗਰੀ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਤੋਂ ਪਾਸ ਕੀਤੀ । ਉਹਨਾਂ ਦਾ ਵਿਵਾਹ ਸ੍ਰੀ ਮਤੀ ਸਰੋਜ ਰਾਣੀ ਨਾਲ ਹੋਇਆ ਜਿਨਾਂ ਦੀ ਕੁੱਖੋਂ ਤੋਂ ਬੇਟੀ ਕੰਚਨ, ਵੰਦਨਾ ਤੇ ਬੇਟਾ ਲਵਿਸ਼ ਨੇ ਜਨਮ ਲਿਆ । ਬੇਟੀ ਕੰਚਨ ਜਿਸ ਦੀ ਸ਼ਾਦੀ ਬਠਿੰਡਾ ਨਿਵਾਸੀ ਸ਼੍ਰੀ ਦੀਪਕ ਨਾਲ ਹੋਈ ਜਿਨਾਂ ਦੇ ਕਿ ਇੱਕ ਬੇਟੀ ਵੀ ਹੈ ਜੋ ਕਿ ਆਪ ਜੀ ਦੀ ਦੋਹਤੀ ਹੈ ।

ਉਹਨਾਂ ਦੇ ਤਿੰਨਾਂ ਬੱਚਿਆਂ ਨੇ ਉਚੇਰੀ ਸਿੱਖਿਆ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ । ਇਹਨਾਂ ਦੀ ਦੋਵੇਂ ਬੇਟੀਆਂ ਅੱਜ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਰਹੀਆਂ ਹਨ ਅਤੇ ਬੇਟਾ ਆਪਣੀ ਉਚੇਰੀ ਪੜ੍ਹਾਈ ਕਰ ਰਿਹਾ ਹੈ ਅਤੇ ਆਪ ਦੇ ਜਵਾਈ ਦੀਪਕ ਜੀ ਪੇਸ਼ੇ ਤੋਂ ਬਿਜਨਸਮੈਨ ਹਨ । ਆਪ ਜੀ ਨੇ ਆਪਣੇ ਬਾਇਓਲੋਜੀਕਲ ਬੱਚਿਆਂ ਦੀ ਜ਼ਿੰਦਗੀ ਹੀ ਨਹੀਂ ਸੰਵਾਰੀ ਬਲਕਿ ਬਤੌਰ ਆਦਰਸ਼ ਮਾਪੇ ਵਜੋਂ ਹਜ਼ਾਰਾਂ ਬੱਚਿਆਂ ਦੇ ਜੀਵਨ ਨੂੰ ਅਜਿਹਾ ਨਿਖਾਰਿਆ ਕਿ ਉਹ ਜੀਵਨ ਵਿੱਚ ਸਫਲਤਾ ਦੇ ਮੁਕਾਮ ਪ੍ਰਾਪਤ ਕਰਨ ਦੇ ਯੋਗ ਹੋਏ । ਆਪ ਤੋਂ ਤਾਲੀਮ ਹਾਸਿਲ ਕਰਕੇ ਉੱਚ ਅਹੁਦਿਆਂ ਤੇ ਤਾਇਨਾਤ ਹੋ ਕੇ ਦੇਸ਼ ਚ ਸਮਾਜ ਦੀ ਸੇਵਾ ਕਰ ਰਹੇ ਹਨ ।

‘सूरज हूँ ज़िंदगी की शफ़क (सूरज की रोशनी) छोड़ जाऊँगा, मैं डूब भी गया तो रमक (चांद की रोशनी) छोड़ जाऊँगा ।’…

ਆਪ ਜੀ 20 ਅਗਸਤ 1997 ਨੂੰ ਐਸ.ਐਸ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ ਤੋਂ ਆਪਣੀ ਨੌਕਰੀ ਦੀ ਆਗਾਜ ਕੀਤਾ । ਸਰਕਾਰੀ ਸੇਵਾ ਵਿੱਚ ਆਉਣ ਤੋਂ ਪਹਿਲਾਂ ਜੈਨ ਹਾਈ ਸਕੂਲ ਫਾਜਿਲਕਾ ਵਿੱਚ ਕੁੱਝ ਸਮੇਂ ਲਈ ਐਡਿਡ ਪੋਸਟ ਤੇ ਸੇਵਾਵਾਂ ਦਿੱਤੀਆਂ । ਇਸ ਤੋਂ ਬਾਅਦ ਪੜਾਈ ਦਰ ਪੜਾਈ ਤੁਸੀਂ ਵੱਖ-ਵੱਖ ਸਕੂਲਾਂ ਵਿੱਚ ਸ਼ਿੱਦਤ ਨਾਲ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾਇਆ ਜਿਨਾਂ ਵਿੱਚ 08-06-2003 ਨੂੰ ਤੁਹਾਡੀ ਬਦਲੀ ਸਰਕਾਰੀ ਮਿਡਲ ਸਕੂਲ ਬੇਗਾਂਵਾਲੀ ਵਿਖੇ ਹੋਈ ਇਸ ਤੋਂ ਬਾਅਦ ਆਪ ਜੀ 24-08-2005 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਖੇ ਸੇਵਾਵਾਂ ਦਿੱਤੀਆਂ ਇਥੇ ਲਗਭਗ ਪੰਜ ਤੋਂ ਛੇ ਸਾਲ ਸੇਵਾਵਾਂ ਦੇਣ ਤੋਂ ਬਾਅਦ ਆਪ ਜੀ ਦੀ ਬਦਲੀ ਮੌਜੂਦਾ ਸਕੂਲ ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਹੋਈ ਇਹ ਆਪ ਜੀ ਦੀ ਸਫਲਤਾ ਹੀ ਸੀ ਕਿ ਤੁਸੀਂ ਇਸ ਤੋਂ ਅੱਗੇ ਅੱਗੇ ਕਦਮ ਪੁੱਟਦੇ ਹੋਏ 29-06-2011 ਨੂੰ ਮੌਜੂਦਾ ਸਕੂਲ ਵਿੱਚ ਸੇਵਾ ਦਿੱਤੀ ਅਤੇ ਅੱਜ 31 ਮਾਰਚ 2026 ਨੂੰ 28 ਸਾਲ 7 ਮਹੀਨੇ ਦੀ ਸੇਵਾ ਕਰਕੇ ਆਪ ਅੱਜ ਸੇਵਾ ਮੁਕਤ ਹੋ ਰਹੇ ਹੋ ।

ਸ਼੍ਰੀ ਰਾਮ ਸਰੂਪ ਜੀ ਦੇ ਸਮੇਂ ਦੀ ਪਾਬੰਦੀ, ਇਮਾਨਦਾਰੀ, ਕਰਤਬ ਨਿਸ਼ਠਾ ਹਰ ਲਈ ਪ੍ਰੇਰਨਾ ਦਾ ਸਰੋਤ ਰਹੀ ਹੈ । ਸਕੂਲ ਦੇ ਵਿਕਾਸ ਵਿਚ ਉਨ੍ਹਾਂ ਦਾ ਯੋਗਦਾਨ ਅਮੁੱਲ ਹੈ ਅਤੇ ਉਹ ਹਮੇਸ਼ਾ ਸਹਿ ਕਰਮੀਆਂ ਲਈ ਮਦਦਗਾਰ ਸਾਬਿਤ ਹੋਏ ਹਨ । ਆਪ ਜੀ ਦੀ ਕਬੀਲੀਅਤ, ਇਮਾਨਦਾਰੀ,ਹਲੀਮੀ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਅਗਾਂਹਵਧੂ ਸੋਚ ਵਰਗੇ ਗੁਣ ਰਹਿੰਦੀ ਦੁਨੀਆਂ ਤੱਕ ਸਾਡੇ ਲਈ ਰਾਹ-ਦਸ਼ੇਰੇ ਬਣੇ ਰਹਿਣਗੇ ਅਤੇ ਇੱਕ ਚਾਨਣ ਮੁਨਾਰੇ ਵਾਂਗ ਪ੍ਰੇਰਨਾ ਦਾ ਸਰੋਤ ਬਣਨਗੇ। ਇਹ ਸਾਡੀ ਜ਼ਿੰਦਗੀ ਦੇ ਰਾਹਾਂ ਨੂੰ ਰੁਸ਼ਨਾਉਂਦੇ ਰਹਿਣਗੇ।

ਵੱਲੋਂ—ਹੈਡਮਿਸਟ੍ਰੈਸ ਅਤੇ ਸਮੂਹ ਸਟਾਫ, ਸਰਕਾਰੀ ਹਾਈ ਸਕੂਲ ਬਾਂਡੀ ਵਾਲਾ, (ਜਿਲ੍ਹਾ ਫਾਜਿਲਕਾ)

LEAVE A REPLY

Please enter your comment!
Please enter your name here