Tuesday, October 13, 2026
Home Crime ਬਿਸ਼ਣੂਪੁਰ ‘ਚ ਕੀਤੇ ਗਏ ਬੰਬ ਧਮਾਕੇ ‘ਚ 2 ਮਾਸੂਮਾਂ ਦੀ ਮੌਤ, ਮਾਂ...

ਬਿਸ਼ਣੂਪੁਰ ‘ਚ ਕੀਤੇ ਗਏ ਬੰਬ ਧਮਾਕੇ ‘ਚ 2 ਮਾਸੂਮਾਂ ਦੀ ਮੌਤ, ਮਾਂ ਦੀ ਹਾਲਤ ਗੰਭੀਰ

ਮਣੀਪੁਰ (ਦ ਸਟੈਲਰ ਨਿਊਜ਼)। ਮਣੀਪੁਰ ਵਿੱਚ ਇੱਕ ਦਰਦਨਾਕ ਹਿੰਸਕ ਘਟਨਾ ਵਾਪਰੀ ਹੈ। ਜਿਥੇ ਬੀਤੀ ਦੇਰ ਰਾਤ ਬਿਸ਼ਣੂਪੁਰ ਜ਼ਿਲ੍ਹੇ ਦੇ ਮੋਇਰੰਗ ਟ੍ਰੋਂਗਲਾਓਬੀ ਖੇਤਰ ਵਿੱਚ ਸ਼ੱਕੀ ਕੁਕੀ ਅੱਤਵਾਦੀਆਂ ਦੁਆਰਾ ਕੀਤੇ ਗਏ ਬੰਬ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਮਾਂ ਗੰਭੀਰ ਜ਼ਖਮੀ ਹੋ ਗਈ।

Advertisements

ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਇੱਕ ਬੰਬ ਸਿੱਧਾ ਇੱਕ ਨਾਗਰਿਕ ਦੇ ਘਰ ਉੱਤੇ ਡਿੱਗਿਆ। ਘਰ ਵਿੱਚ ਉਸ ਸਮੇਂ ਇੱਕ ਪੰਜ ਸਾਲ ਦਾ ਲੜਕਾ, ਇੱਕ ਛੇ ਮਹੀਨੇ ਦੀ ਕੁੜੀ ਅਤੇ ਉਨ੍ਹਾਂ ਦੀ ਮਾਂ – ਆਪਣੇ ਕਮਰੇ ਵਿੱਚ ਸੌਂ ਰਹੇ ਸਨ। ਅਚਾਨਕ ਹੋਏ ਇਸ ਧਮਾਕੇ ਵਿੱਚ ਦੋਵੇਂ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਂ ਜ਼ਖਮੀ ਹੋ ਗਈ। 

ਘਟਨਾ ਤੋਂ ਬਾਅਦ, ਸਥਾਨਕ ਭਾਜਪਾ ਵਿਧਾਇਕ ਟੀ.ਐਚ. ਸ਼ਾਂਤੀ ਸਿੰਘ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ, ਇਸਨੂੰ ਇੱਕ ਬਹੁਤ ਹੀ ਜ਼ਾਲਮ ਅਤੇ ਅਣਮਨੁੱਖੀ ਕਾਰਵਾਈ ਕਿਹਾ। ਵਿਧਾਇਕ ਨੇ ਕਿਹਾ ਕਿ ਇਹ ਹਮਲਾ ਅੱਤਵਾਦ ਤੋਂ ਘੱਟ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਹਮਲੇ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਛੋਟੇ ਅਤੇ ਮਾਸੂਮ ਬੱਚਿਆਂ ਦੀ ਹੱਤਿਆ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਵੀ ਪ੍ਰਗਟ ਕੀਤੀ।

LEAVE A REPLY

Please enter your comment!
Please enter your name here