Saturday, October 17, 2026
Home Crime ਨੌਜਵਾਨਾਂ ਨਾਲ ਕੁੱਟਮਾਰ ਕਰਨ ਵਾਲੇ 3 ਪੁਲਿਸ ਮੁਲਾਜ਼ਮ ਸਸਪੈਂਡ

ਨੌਜਵਾਨਾਂ ਨਾਲ ਕੁੱਟਮਾਰ ਕਰਨ ਵਾਲੇ 3 ਪੁਲਿਸ ਮੁਲਾਜ਼ਮ ਸਸਪੈਂਡ

ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਦੇ ਥਾਣਾ ਸਦਰ ਤੋ ਇਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਤਿੰਨ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨਾਂ ਨੂੰ ਨਜਾਇਜ਼ ਚੁੱਕ ਕੇ ਉਹਨਾਂ ਨਾਲ ਕੁੱਟਮਾਰ ਕਰਨ ਅਤੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਜਾਣਕਾਰੀ ਦਿੰਦੇ ਹੋਏ ਪਿੰਡ ਘੱਲੂ ਦੇ ਜਬਰ ਸਿੰਘ ਨੇ ਦੱਸਿਆ ਕਿ 5 ਤਰੀਕ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਗੋਲੂ ਕਾ ਮੋੜ ਤੋਂ ਉਸ ਦੇ ਵੱਲੋਂ ਬਾਈਜੀ ਕਾਰ ਬਾਜ਼ਾਰ ਤੋਂ ਇੱਕ ਕਾਰ ਖਰੀਦੀ ਗਈ ਸੀ, ਜਿਸ ਨੂੰ ਲੈ ਕੇ ਉਹ ਜਦ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਜਲਾਲਾਬਾਦ ਦੇ ਬਾਹਰ ਇੱਕ ਢਾਬੇ ‘ਤੇ ਚਾਹ ਪੀਣ ਲਈ ਰੁਕੇ। ਇਸੇ ਦੌਰਾਨ ਉੱਥੇ ਥਾਣਾ ਸਦਰ ਜਲਾਲਾਬਾਦ ਦੀ ਗੱਡੀ ਆ ਜਾਂਦੀ ਹੈ, ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਸਵਾਰ ਸਨ। ਤਿੰਨੇ ਕੇਵਲ ਕ੍ਰਿਸ਼ਨ ਹਰਬੰਸ ਸਿੰਘ ਅਤੇ ਜਸਪਾਲ ਸਿੰਘ, ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਨਜਾਇਜ਼ ਤੌਰ ‘ਤੇ ਚੁੱਕ ਲਿਆ ਅਤੇ ਕੁੱਟਮਾਰ ਕੀਤੀ ਗਈ। ਪੁਲਿਸ ਮੁਲਾਜ਼ਮ ਨੇ ਅਰੋਪ ਲਾਇਆ ਕਿ ਤੁਹਾਡੀ ਗੱਡੀ ਵਾਰਦਾਤ ਕਰਕੇ ਆਈ ਹੈ, ਇਸ ‘ਤੇ ਕ੍ਰਾਈਮ ਰਿਪੋਰਟ ਹੈ, ਇਸ ‘ਤੇ ਗੋਲੀ ਚਲਾਈ ਗਈ ਹੈ ਅਤੇ ਇਹ ਸਭ ਤੋਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ 70,000 ਦੀ ਮੰਗ ਕੀਤੀ ਕੀਤੀ ਅਤੇ 34000 ਰੁਪਏ ਗੂਗਲ ਪੇ ਕਰਵਾ ਲਿਆ।

ਪੀੜਤਾਂ ਨੇ ਕਿਹਾ ਕਿ ਕਥਿਤ ਅਰੋਪੀ ਮੁਲਾਜ਼ਮਾਂ ਨੇ ਕਾਰ ਦੀ ਆਰਸੀ ਤੇ ਹੋਰ ਦਸਤਾਵੇਜ਼ ਆਪਣੇ ਕੋਲ ਰੱਖ ਲਏ। ਫਿਰ 6 ਅਪ੍ਰੈਲ ਨੂੰ ਉਹਨਾਂ ਨੂੰ ਥਾਣਾ ਸਦਰ ਬੁਲਾਇਆ ਅਤੇ ਫੇਰ 25000 ਲੈ ਲਏ ਅਤੇ ਕਾਗਜ਼ ਵਾਪਸ ਮੋੜ ਦਿੱਤੇ। ਜਬਰ ਸਿੰਘ ਨੇ ਬਾਅਦ ਵਿੱਚ ਇਹ ਸਾਰੀ ਘਟਨਾ ਗੋਲੂ ਕਾ ਵਿਖੇ ਬਾਈਜੀ ਕਾਰ ਬਾਜ਼ਾਰ ਦੇ ਮਾਲਕ ਨੂੰ ਦੱਸੀ, ਜਿਸ ਬਾਅਦ ਇਹ ਗੱਲ ਮੀਡੀਆ ਅੱਗੇ ਰੱਖ ਕੇ ਇਨਸਾਫ ਦੀ ਮੰਗ ਕੀਤੀ ਗਈ।

ਉਧਰ, ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਹੋਰਾਂ ਦੇ ਵੱਲੋਂ ਉਕਤ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਵਲ ਕ੍ਰਿਸ਼ਨ ਅਤੇ ਹਰਬੰਸ, ਪੰਜਾਬ ਹੋਮ ਗਾਰਡ ਦੇ ਮੁਲਾਜਮ ਸਨ ਅਤੇ ਜਸਪ੍ਰੀਤ ਸਿੰਘਣੀਆਂ ਪੁਲਿਸ ਦਾ ਜਵਾਨ ਹੈ।

LEAVE A REPLY

Please enter your comment!
Please enter your name here