16 ਅਪ੍ਰੈਲ ਨੂੰ ਹੋਵੇਗੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਠੇਕਾ ਚਾਹ ਅਤੇ ਸਾਈਕਲ ਸਟੈਂਡ ਦੀ ਬੋਲੀ

The Stellar News Logo

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਵਿੱਤੀ ਸਾਲ 2018-19 ਭਾਵ 1 ਮਈ 2018 ਤੋਂ 31 ਮਾਰਚ 2019 ਦੇ ਸਮੇਂ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਠੇਕਾ ਚਾਹ ਕੰਟੀਨ ਅਤੇ ਠੇਕਾ ਸਾਈਕਲ ਸਟੈਂਡ ਦੇ ਠੇਕਿਆਂ ਦੀ ਨਿਲਾਮੀ ਮਿਤੀ 16 ਅਪ੍ਰੈਲ 2018 ਨੂੰ ਬਾਅਦ ਦੁਪਹਿਰ 3 ਵਜੇਂ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਜੀ ਦੇ ਦਫ਼ਤਰੀ ਕਮਰੇ ਵਿੱਚ ਹੋਵੇਗੀ।

Advertisements

-13 ਅਪ੍ਰੈਲ ਬਾਅਦ ਦੁਪਹਿਰ 3 ਵਜੇਂ ਤੱਕ ਜਮ•ਾਂ ਕਰਵਾਇਆ ਜਾ ਸਕਦਾ ਹੈ ਪੇਸ਼ਗੀ ਰਕਮ ਦਾ ਡੀ.ਡੀ.

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਓਪਰੇਸ਼ਨ ਅਤੇ ਮੈਨਟੀਨੈਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਠੇਕਾ ਚਾਹ ਕੰਟੀਨ ਲਈ ਰਾਖਵੀ ਕੀਮਤ 7 ਲੱਖ 10 ਹਜ਼ਾਰ ਰੁਪਏ ਅਤੇ ਠੇਕਾ ਸਾਈਕਲ ਸਟੈਂਡ ਲਈ ਰਾਖਵੀ ਕੀਮਤ 10 ਲੱਖ 33 ਹਜ਼ਾਰ ਰੁਪਏ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੇ-ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 50 ਹਜ਼ਾਰ ਰੁਪਏ ਪੇਸ਼ਗੀ ਰਕਮ ਡਿਮਾਂਡ ਡਰਾਫਟ ਰਾਹੀਂ ਜੋ ਕਿ ਚੇਅਰਮੈਨ ਓਪਰੇਸ਼ਨ ਐਂਡ ਮੈਨਟੀਨੈਸ ਸੁਸਾਇਟੀ ਹੁਸ਼ਿਆਰਪੁਰ ਦੇ ਹੱਕ ਵਿੱਚ ਹੋਵੇ, ਜਮ•ਾਂ ਕਰਵਾਉਣ ਉਪਰੰਤ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ।

ਪੇਸ਼ਗੀ ਰਕਮ ਦਾ ਡੀ.ਡੀ. ਜ਼ਿਲ•ਾ ਨਾਜਰ, ਡੀ.ਸੀ. ਦਫ਼ਤਰ, ਹੁਸ਼ਿਆਰਪੁਰ ਪਾਸ ਕਮਰਾ ਨੰਬਰ 1 ਵਿੱਚ ਮਿਤੀ 13 ਅਪ੍ਰੈਲ 2018 ਬਾਅਦ ਦੁਪਹਿਰ 3 ਵਜੇਂ ਤੱਕ ਜਮ•ਾਂ ਕਰਵਾਇਆ ਜਾ ਸਕਦਾ ਹੈ, ਜੋ ਕਿ ਸਫਲ ਬੋਲੀਕਾਰ ਤੋਂ ਇਲਾਵਾ ਬਾਕੀਆਂ ਦਾ ਡੀ.ਡੀ. ਵਾਪਸ ਕਰ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਦੀ ਕਾਪੀ ਹਰ ਬੋਲੀਕਾਰ 4 ਅਪ੍ਰੈਲ 2018 ਤੋਂ ਨਜਾਰਤ  ਸ਼ਾਖਾ ਕਰਮਾਂ ਨੰ: 1 ਤੋਂ ਇਕ ਹਜ਼ਾਰ ਰੁਪਏ ਦੀ ਕੀਮਤ ਅਦਾ ਕਰਕੇ  ਪ੍ਰਾਪਤ ਕਰ ਸਕਦਾ ਹੈ।

LEAVE A REPLY

Please enter your comment!
Please enter your name here