Monday, October 12, 2026
Home Crime ਸਾਬਕਾ NSG ਕਮਾਂਡੋ ਦਾ ਗੋਲੀ ਮਾਰ ਕੇ ਕਤਲ

ਸਾਬਕਾ NSG ਕਮਾਂਡੋ ਦਾ ਗੋਲੀ ਮਾਰ ਕੇ ਕਤਲ

Woman’s burnt body found under mysterious circumstances

ਗੁਰੂਗ੍ਰਾਮ (ਦ ਸਟੈਲਰ ਨਿਊਜ਼)। ਮਾਨੇਸਰ ਥਾਣਾ ਖੇਤਰ ਦੇ ਪਿੰਡ ਕਾਸਨ ਵਿੱਚ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਅੱਜ ਸਵੇਰੇ ਇੱਕ ਸਾਬਕਾ ਐੱਨ ਐਸ ਜੀ (NSG) ਕਮਾਂਡੋ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਅੱਠ ਸਾਲ ਪਹਿਲਾਂ ਇੱਕ ਸਰਪੰਚ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸੀ ਅਤੇ ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਪੈਰੋਲ ‘ਤੇ ਰਿਹਾਅ ਹੋਇਆ ਸੀ।

Advertisements

ਇਸ ਸਬੰਧੀ ਸਾਹਮਣੇ ਆਈ ਇੱਕ ਵੀਡੀਓ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਸਾਬਕਾ ਸਰਪੰਚ ਦੇ ਪੁੱਤਰ ਅਤੇ ਇੱਕ ਸਾਥੀ ਨੇ ਬਾਜ਼ਾਰ ਦੇ ਵਿਚਕਾਰ ਇਸ ਹਮਲੇ ਨੂੰ ਅੰਜਾਮ ਦਿੱਤਾ। ਪੰਜ ਰਾਊਂਡ ਫਾਇਰ ਕੀਤੇ ਗਏ। ਮੁਲਜ਼ਮ ਫਿਰ ਆਪਣੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

ਇਸ ਅਚਾਨਕ ਵਾਪਰੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਅਨੁਸਾਰ ਮ੍ਰਿਤਕ ਦੀ ਪਹਿਚਾਣ ਸੁੰਦਰ ਫੌਜੀ (55), ਵਾਸੀ ਪਿੰਡ ਕਾਸਨ, ਆਈ.ਐਮ.ਟੀ. ਮਾਨੇਸਰ ਥਾਣਾ, ਗੁਰੂਗ੍ਰਾਮ ਵਜੋਂ ਹੋਈ ਹੈ। ਉਹ ਅਪਰੈਲ 2018 ਵਿੱਚ ਹੋਏ ਸਰਪੰਚ ਬਹਾਦਰ ਦੇ ਕਤਲ ਕੇਸ ਵਿੱਚ ਮੁਲਜ਼ਮ ਸੀ।

ਪੁਲੀਸ ਮੁਤਾਬਕ ਸੁੰਦਰ ਫੌਜੀ ਸਵੇਰ ਦੀ ਸੈਰ ਲਈ ਗਿਆ ਸੀ ਅਤੇ ਵਾਪਸੀ ‘ਤੇ ਉਹ ਚੌਹਾਨ ਬੂਟ ਹਾਊਸ ਦੇ ਬਾਹਰ ਬੈਠ ਗਿਆ। ਸਵੇਰੇ ਕਰੀਬ 8:30 ਵਜੇ ਦੋ ਨੌਜਵਾਨ ਉਸ ਕੋਲ ਆਏ ਅਤੇ ਅਚਾਨਕ ਪਿਸਤੌਲ ਕੱਢ ਕੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚਸ਼ਮਦੀਦਾਂ ਨੇ ਦੱਸਿਆ ਕਿ ਕਰੀਬ ਪੰਜ ਰਾਊਂਡ ਫਾਇਰ ਕੀਤੇ ਗਏ। ਗੋਲੀ ਲੱਗਦੇ ਹੀ ਉਹ ਜ਼ਮੀਨ ‘ਤੇ ਡਿੱਗ ਪਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।

ਮਾਨੇਸਰ ਥਾਣੇ ਦੇ ਐੱਸ ਐੱਚ ਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ, “ਇੱਕ ਮੁਲਜ਼ਮ ਦੀ ਪਹਿਚਾਣ ਰੋਹਨ ਵਜੋਂ ਹੋਈ ਹੈ। ਉਹ ਸਾਬਕਾ ਸਰਪੰਚ ਬਹਾਦਰ ਦਾ ਪੁੱਤਰ ਹੈ, ਜਿਸਦਾ ਸੁੰਦਰ ਫੌਜੀ ਨੇ ਕਤਲ ਕੀਤਾ ਸੀ। ਸੁੰਦਰ ਫੌਜੀ ਇਸ ਮਾਮਲੇ ਦੇ ਸਬੰਧ ਵਿੱਚ ਜੇਲ੍ਹ ਵਿੱਚ ਸੀ ਅਤੇ 29 ਮਾਰਚ ਨੂੰ ਪੈਰੋਲ ‘ਤੇ ਰਿਹਾਅ ਹੋਇਆ ਸੀ। ਰੋਹਨ ਅਤੇ ਉਸਦੇ ਸਾਥੀ ਨੇ ਸਵੇਰੇ ਉਸਦਾ ਕਤਲ ਕਰ ਦਿੱਤਾ। ਦੋਵੇਂ ਮੁਲਜ਼ਮ ਫ਼ਰਾਰ ਹਨ ਅਤੇ ਅਸੀਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਾਂ।”

LEAVE A REPLY

Please enter your comment!
Please enter your name here