Wednesday, October 21, 2026
Home Crime 2 ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਤੋਂ ਬਾਅਦ ਲੱਗੀ ਅੱਗ, ਇਕ ਟਰੱਕ...

2 ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਤੋਂ ਬਾਅਦ ਲੱਗੀ ਅੱਗ, ਇਕ ਟਰੱਕ ਡਰਾਈਵਰ ਜ਼ਿੰਦਾ ਸੜਿਆ, ਦੂਜਾ ਜ਼ਖਮੀ  

ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਇਕ ਬੀਤੀ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਘੋੜਾ ਟਰਾਲਾ ਅਤੇ ਟਰੱਕ ਦੀ ਆਹਮੋ -ਸਾਹਮਣੇ ਦੀ ਭਿਆਨਕ ਟੱਕਰ ਹੋਣ ਤੋਂ ਬਾਅਦ ਦੋਵੇਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਅਤੇ ਇਸ ਹਾਦਸੇ ਦੌਰਾਨ ਘੋੜਾ ਟਰਾਲੇ ਦਾ ਡਰਾਈਵਰ ਜਿਊਂਦਾ ਹੀ ਟਰੱਕ ਅੰਦਰ ਸੜ ਗਿਆ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਇਸ ਭਿਆਨਕ ਅੱਗ ਨੂੰ ਬੁਝਾਇਆ ਅਤੇ ਇਕ ਜ਼ਖ਼ਮੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Advertisements

ਇਹ ਭਿਆਨਕ ਹਾਦਸਾ ਪਿੰਡ ਖਲਚੀਆਂ ਦੇ ਨੇੜੇ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੈਨੀਟਰੀ ਦੇ ਸਮਾਨ ਨਾਲ ਲੱਦਿਆ ਹੋਇਆ ਘੋੜਾ ਟਰਾਲਾ ਰਾਜਸਥਾਨ ਤੋਂ ਆ ਰਿਹਾ ਸੀ ਅਤੇ ਇੱਕ ਟਰੱਕ ਫਿਰੋਜ਼ਪੁਰ ਛਾਓਣੀ ਤੋਂ ਫਾਜ਼ਿਲਕਾ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਖਲਚੀਆਂ ਦੇ ਨੇੜੇ ਘੋੜਾ ਟਰਾਲਾ ਅਤੇ ਟਰੱਕ ਦੀ ਆਹਮਣੇ ਸਾਹਮਣੇ ਜਬਰਦਸਤ ਟੱਕਰ ਹੋ ਗਈ ਟੱਕਰ ਇਨੀ ਜ਼ਬਰਦਸਤੀ ਕੀ ਦੋਨਾਂ ਟਰੱਕਾਂ ਵਿੱਚ ਅੱਗ ਲੱਗ ਗਈ ਅਤੇ ਦੋਨੋਂ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here