Tuesday, October 13, 2026
Home International ਅਮਰੀਕਾ ‘ਚ ਕਿਸ਼ਤੀ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਕਿਸ਼ਤੀ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਤੋਂ ਇੱਕ ਦੁਖਦਾਈ ਹਾਦਸਾ ਵਾਪਰਨ ਦੀ  ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਕਿਸ਼ਤੀ ਝੀਲ ਵਿੱਚ ਡੁੱਬਣ ਕਾਰਨ ਇੱਕ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਾਏਕੋਟ ਨੇੜਲੇ ਪਿੰਡ ਬੱਸੀਆਂ ਦਾ ਰਹਿਣਾ ਵਾਲਾ ਹੈ।

Advertisements

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ 21 ਸਾਲਾ ਇਸ਼ਮੀਤ ਸਿੰਘ ਚੀਮਾ ਪੁੱਤਰ ਮਾਸਟਰ ਜਗਰੂਪ ਸਿੰਘ ਵਜੋਂ ਹੋਈ ਹੈ, ਜੋ ਪਿਛਲੇ ਛੇ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਕੈਨਸਿਸ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਬੀਤੇ ਸੋਮਵਾਰ ਇਸ਼ਮੀਤ ਆਪਣੇ ਦੋਸਤਾਂ ਨਾਲ ਇਕ ਝੀਲ ’ਤੇ ਪਿਕਨਿਕ ਮਨਾਉਣ ਗਿਆ ਸੀ। ਇਸ ਦੌਰਾਨ ਕਿਸ਼ਤੀ ਚਲਾਉਂਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਸ਼ਮੀਤ ਡੂੰਘੇ ਪਾਣੀ ਵਿੱਚ ਡੁੱਬ ਗਿਆ।

ਦੋਸਤਾਂ ਵੱਲੋਂ ਕਾਫੀ ਭਾਲ ਕੀਤੀ ਗਈ ਪਰ ਕੋਈ ਪਤਾ ਨਾ ਲੱਗਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਤੋਂ ਅਗਲੇ ਦਿਨ ਰੈਸਕਿਊ ਟੀਮਾਂ ਨੇ ਝੀਲ ਵਿੱਚੋਂ ਇਸ਼ਮੀਤ ਦੀ ਮ੍ਰਿਤਕ ਦੇਹ ਬਰਾਮਦ ਕੀਤੀ।

LEAVE A REPLY

Please enter your comment!
Please enter your name here