Wednesday, October 21, 2026
Home Crime ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਬਣਾਇਆ ਨਿਸ਼ਾਨਾ

ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਬਣਾਇਆ ਨਿਸ਼ਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਹਲਕਾ ਦਸੂਹਾ ਨੇੜੇ ਉੱਚੀ ਬੱਸੀ ਵਿੱਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਬੈਂਕ ਦੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਵੜ ਗਏ ਅਤੇ ਪੂਰੇ ਬੈਂਕ ਨੂੰ ਖੰਗਾਲਿਆ ਗਿਆ। ਸ਼ੁਕਰ ਰਿਹਾ ਕਿ ਚੋਰ ਬੈਂਕ ਦੇ ਸੇਵਿੰਗ ਲਾਕਰ ਤੱਕ ਪਹੁੰਚ ਨਹੀ ਸਕੇ ਪਰ ਜਾਦੇ ਹੋਏ ਚੋਰ ਇਕ ਟੇਬਲੇਟ ਲੈ ਗਿਆ।

Advertisements

ਸਵੇਰੇ ਸੈਰ ਕਰਨ ਨਿਕਲੇ ਲੋਕਾਂ ਨੇ ਬੈਂਕ ਦੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਦੇਖੀ ਤਾਂ ਘਟਨਾ ਦਾ ਪਤਾ ਚੱਲਿਆ। ਇਸ ਦੀ ਜਾਣਕਾਰੀ ਪਿੰਡ ਦੇ ਮੁਖੀ ਅਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ਤੇ ਪਹੁੰਚੀ ਅਤੇ ਬੈਂਕ ਮੈਨੇਜਰ ਨੂੰ ਫੋਨ ਕਰਕੇ ਬੁਲਾਇਆ ਗਿਆ। ਇਸ ਘਟਨਾ ਦੀ ਸਾਰੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਬੈਂਕ ਤੋਂ ਮਿਲੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਚੋਰ ਬੈਂਕ ਦੀ ਬਾਊਂਡਰੀ ਵਿੱਚ ਕੱਲ੍ਹ ਰਾਤ 11.41 ਵਜੇ ਪਹੁੰਚਿਆ, ਜਿਸ ਤੋਂ ਬਾਅਦ ਉਹ ਇਕ ਛੋਟੀ ਆਰ ਦੀ ਮਦਦ ਦੇ ਨਾਲ ਬੈਂਕ ਦੀ ਖਿੜਕੀ ਦੀ ਗਰਿੱਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ। 15 ਮਿੰਟ ਬਾਅਦ ਉਹ ਬੈਂਕ ਵਿਚ ਵੜਿਆ ਤੇ ਇਕ ਘੰਟਾ ਬੈਂਕ ਨੂੰ ਖੰਗਾਲ ਤੋਂ ਬਾਅਦ ਜਾਂਦੇ ਸਮੇਂ ਇਕ ਟੈਬ ਆਪਣੇ ਨਾਲ ਲੈ ਗਿਆ।   

ਬੈਂਕ ਦੇ ਸੀਨੀਅਰ ਮੈਨੇਜਰ ਨਿਖਿਲ ਭਗਤ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਸਣੇ ਪੁਲਿਸ ਨੇ ਬੈਂਕ ਦੀ ਗਰਿੱਲ ਟੁੱਟੇ ਹੋਣ ਦੀ ਸੂਚਨਾ ਦਿੱਤੀ ਜਿਸ ਦੇ ਬਾਅਦ ਬੈਂਕ ਪਹੁੰਚੇ ਕੇ ਸਾਰੇ ਸੀਸੀਟੀਵੀ ਚੈੱਕ ਕੀਤੇ ਗਏ। ਚੋਰ ਦੇ ਬੈਂਕ ਅੰਦਰ ਵੜਣ ਦਾ ਖੁਲਾਸਾ ਹੋਇਆ। ਦੂਜੇ ਪਾਸੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਸਾਡੇ ਵੱਲੋਂ ਸਾਡੀ ਜਾਂਚ ਦੌਰਾਨ ਅਜੇ ਇਕ ਟੈਬਲੇਟ ਚੋਰੀ ਹੋਇਆ ਹੈ ਤੇ ਦੂਜੇ ਪਾਸੇ ਬੈਂਕ ਦਾ ਸੇਫ ਲਾਕਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੌਕੇ ‘ਤੇ ਬੈਂਕ ਪਹੁੰਚੇ ਜਾਂਚ ਪੁਲਿਸ ਅਧਿਕਾਰੀ ਏਐੱਸਆਈ ਮਨਜੋਤ ਨੇ ਦੱਸਿਆ ਕਿ ਸਾਰੀ ਜਾਂਚ ਕਰ ਲਈ ਗਈ ਹੈ। ਇਲਾਕੇ ਵਿਚ ਹੋਰ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਜਲਦ ਹੀ ਚੋਰ ਦੀ ਪਹਿਚਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here