
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਰਕਸ਼ਾਪ ਵਿੱਚ ਵੈਲਡਿੰਗ ਦੌਰਾਨ ਡੀਜ਼ਲ ਵਾਲੀ ਟੈਂਕੀ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਕੰਮ ਕਰ ਰਿਹਾ ਇੱਕ ਵੈਲਡਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਜਲੰਧਰ-ਲੋਹੀਆਂ-ਮੱਖੂ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਇੱਕ ਵਰਕਸ਼ਾਪ ਵਿੱਚ ਇੱਕ ਜ਼ੋਰਦਾਰ ਧਮਾਕੇ ਵਿੱਚ ਇੱਕ ਵੈਲਡਰ ਦੀ ਮੌਤ ਹੋ ਗਈ। ਮਹਿੰਦਰਾ ਪਿਕਅੱਪ ਗੱਡੀ ਦੀ ਡੀਜ਼ਲ ਟੈਂਕੀ ਵੈਲਡ ਕਰਦੇ ਅਚਾਨਕ ਟੈਂਕੀ ਫਟ ਗਈ, ਜਿਸ ਨਾਲ ਲੱਗੀ ਅੱਗ ਵਿੱਚ ਵੈਲਡਰ ਗੰਭੀਰ ਰੂਪ ਵਿੱਚ ਝੁਲਸ ਗਿਆ ਅਤੇ ਕੁਝ ਸਮਨੇ ਬਾਅਦ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਿੰਡ ਰਾਏਵਾਲਾ ਨਿਵਾਸੀ ਜਸਵੰਤ ਸਿੰਘ ਦੇ ਰੂਪ ਵਿੱਚ ਹੋਈ
ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਇੱਕ ਵਰਕਸ਼ਾਪ ਵਿੱਚ ਮਹਿੰਦਰਾ ਪਿਕਅੱਪ ਦੀ ਡੀਜ਼ਲ ਟੈਂਕੀ ਦੀ ਵੈਲਡਿੰਗ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਟੈਂਕੀ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਡੀਜ਼ਲ ਫੈਲਣ ਕਾਰਨ ਅੱਗ ਭੜਕ ਉੱਠੀ ਅਤੇ ਜਸਵੰਤ ਸਿੰਘ ਇਸ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ।
ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਕਾਰਨ ਵਰਕਸ਼ਾਪ ਵਿੱਚ ਹੜਕੰਪ ਮਚ ਗਿਆ। ਅੱਗ ਦੀ ਲਪੇਟ ਵਿੱਚ ਮਹਿੰਦਰਾ ਪਿਕਅੱਪ ਦੇ ਨਾਲ-ਨਾਲ ਨੇੜੇ ਖੜ੍ਹਾ ਇੱਕ ਮੋਟਰਸਾਈਕਲ ਵੀ ਆ ਗਿਆ, ਜਿਸ ਕਾਰਨ ਦੋਵੇਂ ਵਾਹਨ ਸੜ ਕੇ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ।











