Wednesday, October 28, 2026
Home Punjab ਵਿਸ਼ਵ ਨੇਤਰਦਾਨ ਦਿਵਸ ਮੌਕੇ ਅੰਗਦਾਨ ਦਾ ਸੰਕਲਪ ਲੈਣ ਵਾਲੇ ਨਾਗਰਿਕਾਂ ਦਾ ਸਨਮਾਨ

ਵਿਸ਼ਵ ਨੇਤਰਦਾਨ ਦਿਵਸ ਮੌਕੇ ਅੰਗਦਾਨ ਦਾ ਸੰਕਲਪ ਲੈਣ ਵਾਲੇ ਨਾਗਰਿਕਾਂ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਨੇਤਰਦਾਨ ਦਿਵਸ ਦੇ ਮੌਕੇ ‘ਤੇ ਨੇਤਰਦਾਨ ਐਸੋਸੀਏਸ਼ਨ (ਰਜਿ.), ਹੁਸ਼ਿਆਰਪੁਰ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਸਥਿਤ ਆਪਣੇ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬਲਰਾਜ ਸਿੰਘ ਅਤੇ ਲਖਵਿੰਦਰ ਕੌਰ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਅਤੇ ਹੋਰ ਅੰਗ ਮਨੁੱਖੀ ਭਲਾਈ ਲਈ ਦਾਨ ਕਰਨ ਦਾ ਸੰਕਲਪ ਲਿਆ। ਉਨ੍ਹਾਂ ਦੇ ਇਸ ਮਹਾਨ ਅਤੇ ਪ੍ਰੇਰਣਾਦਾਇਕ ਫ਼ੈਸਲੇ ਲਈ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

Advertisements

ਸਮਾਗਮ ਦੀ ਪ੍ਰਧਾਨਗੀ ਪ੍ਰੋ. ਬਹਾਦਰ ਸਿੰਘ ਸੁਨੇਤ ਸਰਪ੍ਰਸਤ ਨੇ ਕੀਤੀ। ਇਸ ਮੌਕੇਗੁ ਰਪ੍ਰੀਤ ਸਿੰਘ (ਉਪ ਪ੍ਰਧਾਨ), ਗੁਰਪਾਲ ਸਿੰਘ (ਪ੍ਰਚਾਰ ਸਕੱਤਰ), ਓਂਕਾਰ ਸਿੰਘ ਧਾਮੀ (ਕਾਰਜਕਾਰਨੀ ਮੈਂਬਰ), ਮੈਡਮ ਲਖਵਿੰਦਰ ਕੌਰ, ਜਤਿੰਦਰ ਕੌਰ ਅਤੇ ਹੋਰ ਮੈਂਬਰ ਹਾਜ਼ਰ ਸਨ। ਸੰਬੋਧਨ ਕਰਦਿਆਂ ਮੈਂਬਰਾਂ ਨੇ ਦੱਸਿਆ ਕਿ ਐਸੋਸੀਏਸ਼ਨ ਪਿਛਲੇ 26 ਸਾਲਾਂ ਤੋਂ ਨੇਤਰਦਾਨ ਅਤੇ ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨਿਰੰਤਰ ਸੇਵਾ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇਤਰਦਾਨ ਅਤੇ ਅੰਗਦਾਨ ਲਈ ਅੱਗੇ ਆਉਣ ਅਤੇ ਕਿਸੇ ਲੋੜਵੰਦ ਦੀ ਜ਼ਿੰਦਗੀ ਵਿੱਚ ਰੌਸ਼ਨੀ ਅਤੇ ਨਵੀਂ ਉਮੀਦ ਲਿਆਉਣ। “ਨੇਤਰਦਾਨ – ਮਹਾਨ ਦਾਨ। ਆਪਣੀਆਂ ਅੱਖਾਂ ਦਾਨ ਕਰੋ, ਕਿਸੇ ਨੂੰ ਰੌਸ਼ਨੀ ਬਖ਼ਸ਼ੋ।”

LEAVE A REPLY

Please enter your comment!
Please enter your name here