Monday, October 5, 2026
Home Crime ਤੇਜ਼ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਕਾਤਲਾਂ ਦੀ ਪਹਿਚਾਣ ਲਈ ਜਾਂਚ ਜਾਰੀ

ਤੇਜ਼ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਕਾਤਲਾਂ ਦੀ ਪਹਿਚਾਣ ਲਈ ਜਾਂਚ ਜਾਰੀ

ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਪੁਰ ਖੁਰਦ ਅਤੇ ਕੁਲਾਣਾ ਵਿਖੇ ਫਾਟਕ ਨੇੜੇ ਨੌਜਵਾਨ ਰਾਜਦੀਪ ਸਿੰਘ ਦਾ ਤੇਜ਼ ਹਥਿਆਰਾਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਹਾਲੇ ਤੱਕ ਕਾਤਲਾਂ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਨੋਜਵਾਨ ਰਾਜਦੀਪ ਸਿੰਘ ਪੁੱਤਰ ਹਰਬੰਸ ਸਿੰਘ, ਜੋ ਸਬਜ਼ੀ ਮੰਡੀ ਵਿਖੇ ਮੁਨੀਮ ਦਾ ਕੰਮ ਕਰਦਾ ਸੀ, ਸਵੇਰ ਵੇਲੇ ਆਪਣੇ ਪਿੰਡ ਦਰਿਆਪੁਰ ਖੁਰਦ ਤੋਂ ਸਕੂਟਰੀ ‘ਤੇ ਸਬਜ਼ੀ ਮੰਡੀ ਜਾ ਰਿਹਾ ਸੀ।

Advertisements

ਜਦੋਂ ਉਹ ਦਰਿਆਪੁਰ ਫਾਟਕ ਲਾਗੇ ਪਹੁੰਚਿਆ ਤਾਂ ਤੇਜ਼ ਹਥਿਆਰਾਂ ਨਾਲ ਕੁਝ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ। ਨੋਜਵਾਨ ਰਾਜਦੀਪ ਸਿੰਘ ਦੇ ਸਿਰ ਚ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ‘ਤੇ ਉਸਨੇ ਦਮ ਤੋੜ ਦਿੱਤਾ। ਬੁਢਲਾਡਾ ਪੁਲੀਸ ਫੌਰੋਂਸਿਕ ਜਾਂਚ ਤੇ ਮੁਲਜ਼ਮਾਂ ਦੀ ਭਾਲ ’ਚ ਜੁਟ ਗਈ ਹੈ। ਇਸ ਕਤਲ ਤੋਂ ਬਾਅਦ ਲੋਕਾਂ ’ਚ ਸਹਿਮ ਪੈਦਾ ਹੋ ਗਿਆ ਹੈ।

LEAVE A REPLY

Please enter your comment!
Please enter your name here