Monday, October 5, 2026
Home Crime ਪਾਕਿਸਤਾਨ ‘ਚ  ਗੁਰਦੁਆਰਾ ਸਾਹਿਬ ਅੰਦਰ ਗੋਲੀਬਾਰੀ, ਸਿੱਖ ਜੋੜੇ ਦਾ ਕਤਲ

ਪਾਕਿਸਤਾਨ ‘ਚ  ਗੁਰਦੁਆਰਾ ਸਾਹਿਬ ਅੰਦਰ ਗੋਲੀਬਾਰੀ, ਸਿੱਖ ਜੋੜੇ ਦਾ ਕਤਲ

ਦਿੱਲੀ (ਦ ਸਟੈਲਰ ਨਿਊਜ਼)। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇੱਕ ਗੁਰਦੁਆਰੇ ਅੰਦਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਫਾਇਰਿੰਗ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਦੇਖਭਾਲ ਕਰਨ ਵਾਲੇ ਸਿੱਖ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਗੁਰਦੁਆਰੇ ਦੇ ਅੰਦਰ ਇੱਕ ਦੇਖਭਾਲ ਕਰਨ ਵਾਲੇ ਸਿੱਖ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

Advertisements

ਦੱਸ ਦਈਏ ਕਿ ਇਹ ਘਟਨਾ ਪਿਸ਼ਾਵਰ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੱਛਮ ਵਿੱਚ ਮਰਦਾਨ ਦੇ ਬਾਬੂ ਮੁਹੱਲਾ ਖੇਤਰ ਵਿੱਚ ਵਾਪਰੀ। ਮਰਦਾਨ ਜ਼ਿਲ੍ਹਾ ਪੁਲਿਸ ਅਧਿਕਾਰੀ ਮਸੂਦ ਅਹਿਮਦ ਦੇ ਅਨੁਸਾਰ, ਹਮਲਾਵਰਾਂ ਨੇ ਗੁਰਦੁਆਰੇ ਦੇ ਅੰਦਰ ਗੋਲੀਬਾਰੀ ਕੀਤੀ, ਜਿਸ ਵਿੱਚ ਜਗਨਨਾਥ ਅਤੇ ਉਸਦੀ ਪਤਨੀ ਅਸਮਾ ਵਾਂਟੀ ਦੀ ਮੌਤ ਹੋ ਗਈ ਹੈ। 

LEAVE A REPLY

Please enter your comment!
Please enter your name here