Wednesday, October 28, 2026
Home Crime ਕਾਰ ਤੇ ਬਾਈਕ ਵਿਚਕਾਰ ਹੋਈ ਟੱਕਰ, ਬਾਈਕ ਸਵਾਰ ਦੀ ਮੌਤ, ਸਾਥੀ ਜ਼ਖਮੀ

ਕਾਰ ਤੇ ਬਾਈਕ ਵਿਚਕਾਰ ਹੋਈ ਟੱਕਰ, ਬਾਈਕ ਸਵਾਰ ਦੀ ਮੌਤ, ਸਾਥੀ ਜ਼ਖਮੀ

ਜਲੰਧਰ (ਦ ਸਟੈਲਰ ਨਿਊਜ਼)। ਨਕੋਦਰ ਰੋਡ ‘ਤੇ ਪਿੰਡ ਸਿੰਘਾ ਦੇ ਪੈਟਰੋਲ ਪੰਪ ਦੇ ਸਾਹਮਣੇ ਇਕ ਸੜਕ ਹਾਦਸਾ ਵਾਪਰਿਆ ਹੈ, ਹਾਦਸੇ ਵਿੱਚ ਕਾਰ ਤੇ ਬਾਈਕ ਦੀ ਟੱਕਰ ਹੋ ਗਈ। ਜਿਸ ਕਾਰਨ ਬਾਈਕ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ। ਹਾਲਾਂਕਿ ਬਾਈਕ ਸਵਾਰ ਨੌਜਵਾਨ ਦਾ ਦੂਜਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

Advertisements

ਘਟਨਾ ਦੀ ਸੂਚਨਾ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਸਿੰਘਾ ਦੇ ਪੰਚਾਇਤ ਮੈਂਬਰ ਜਿੰਦਾ ਨੇ ਦੱਸਿਆ ਕਿ ਦੋਵੇਂ ਬਾਈਕ ਸਵਾਰ ਉਨ੍ਹਾਂ ਦੇ ਪਿੰਡ ਦੇ ਹਨ। ਗੱਡੀ ਨੇ ਪਿੱਛੇ ਤੋਂ ਬਾਈਕ ਸਵਾਰਾਂ ਨੂੰ ਟੱਕਰ ਮਾਰੀ। ਘਟਨਾ ਦੌਰਾਨ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਦੋਵੇਂ ਨੌਜਵਾਨ ਪਿੰਡ ਸਿੰਘਾ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲਾਂਬੜਾ ਵੱਲ ਜਾ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਆਰਟਿਕਾ ਕਾਰ ਨਾਲ ਪਿੱਛੇ ਤੋਂ ਟਕਰਾ ਗਏ ਜਿਸ ਕਰਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਘਟਨਾ ਵਿਚ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਵਿਕਾਸ ਵਜੋਂ ਹੋਈ ਹੈ ਤੇ ਦੂਜੇ ਗੰਭੀਰ ਨੌਜਵਾਨ ਦੀ ਪਹਿਚਾਣ ਅਭਿਸ਼ੇਕ ਵਜੋਂ ਹੋਈ ਹੈ। ਦੋਵੇਂ ਨੌਜਵਾਨਾਂ ਦੀ ਉਮਰ 19 ਤੇ 15 ਸਾਲ ਹੈ। ਘਟਨਾ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਵਿਚ ਲੱਗ ਗਈ। ਘਟਨਾ ਵਿਚ ਅਭਿਸ਼ੇਕ ਗੰਭੀਰ ਜ਼ਮਮੀ ਹੋ ਗਿਆ ਹੈ ਜਿਸ ਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਪਹੁੰਚ ਕੇ ਸੜਕ ਸੁਰੱਖਿਆ ਪੁਲਿਸ ਫੋਰਸ ਵੱਲੋਂ ਰਸਤੇ ਨੂੰ ਖੁੱਲ੍ਹਵਾਇਆ ਗਿਆ ਤੇ ਸਥਾਨਕ ਪੁਲਿਸ ਲਾਂਬੜਾ ਵੱਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

LEAVE A REPLY

Please enter your comment!
Please enter your name here